ਔਖਾ ਵੇਲ਼ਾ

ਇਹ ਰਿਜਨ ਵਾਲੀ ਭੁੱਖ ਨਈਂ
ਇਹ ਗੁਜ਼ਰਨ ਵਾਲਾ ਦੁੱਖ ਨਈਂ
ਜਿਵੇਂ ਪੀੜ ਜਿਹੀ ਸੁੱਟ ਪਿੱਛੋਂ ਰਹਿ ਜਾਏ
ਇਹ ਚਾਹ ਨਈਂ ਉਹ ਜਿਹੜਾ ਲੋਹਾ ਜਾਏ

ਇਹ ਦੱਸਣ ਵਾਲੀ ਗੱਲ ਨਈਂ
ਇਹ ਕੱਢਣ ਵਾਲਾ ਵੱਲ ਨਈਂ
ਜਿਵੇਂ ਹੜ ਕੇ ਮਾਂ ਨਿਆਣੇ ਨੂੰ
ਮੈਂ ਤਾਂਘਾਂ ਯਾਰ ਸਿਆਣੇ ਨੂੰ

ਹਵਾਲਾ: ਮੈਂ ਲੱਭਣ ਚਲੀ; ਸੁਚੇਤ ਕਿਤਾਬ ਘਰ ਲਾਹੌਰ; ਸਫ਼ਾ 14 ( ਹਵਾਲਾ ਵੇਖੋ )