ਕਾਂ ਕਾਂ ਜੇ ਕਰ ਕਾਲ਼ ਨਹੀਂ ਹੁੰਦਾ

ਕਾਂ ਕਾਂ ਜੇ ਕਰ ਕਾਲ਼ ਨਹੀਂ ਹੁੰਦਾ
ਦੱਸੋ! ਚੁੱਪ, ਸਵਾਲ ਨਹੀਂ ਹੁੰਦਾ

ਲੋਕ ਸਮਝ ਕੇ ਜਿਉਂਦੇ ਨੇਂ, ਪ੍ਰ
ਜ਼ਿੰਦਗੀ ਲੁੱਟ ਦਾ ਮਾਲ ਨਹੀਂ ਹੁੰਦਾ

ਤਰਲਿਆਂ ਤੇ ਨਾ ਤਰਲੇ ਆਂਦੇ
ਜੇ ਕਰ, ਹਿਜਰ ਵਿਸਾਲ ਨਾ ਹੁੰਦਾ

ਮੇਰਾ ਹਰ ਸਾਹ ਓਹਦੇ ਨਾਂ ਏ
ਜਿਹੜਾ ਮੇਰੇ ਨਾਲ਼ ਨਹੀਂ ਹੁੰਦਾ

ਸੋਚਾਂ ਬਡੀਆਂ ਕਰ ਛੱਡਿਆ ਏ
ਨਾ ਖੇਡੇ ਤੇ ਬਾਲ ਨਹੀਂ ਹੁੰਦਾ

ਅੰਦਰ ਬਨੜੀਆਂ ਕਬਰਾਂ ਅਤੇ
ਨਿੱਤ ਤੇ ਦੀਵਾ ਬਾਲ ਨਹੀਂ ਹੁੰਦਾ

ਅੰਜੁਮ! ਓਹਨੂੰ ਦਸ ਨਾ ਦੇਵਾਂ
ਕਲਾ ਰੂਪ ਕਮਾਲ ਨਹੀਂ ਹੁੰਦਾ