ਤਾਂ ਅੱਖਾਂ ਚੋਂ ਲਹੂ ਦੇ ਤਬਕੇ ਚੋਏ ਨੇਂ

ਤਾਂ ਅੱਖਾਂ ਚੋਂ ਲਹੂ ਦੇ ਤਬਕੇ ਚੋਏ ਨੇਂ
ਮੇਰੇ ਖ਼ਾਬ ਤਾਬੀਰਾਂ ਹੱਥੋਂ ਮੋਏ ਨੇਂ

ਜੰਨਤ ਦੀ ਰਾਹ।।।।।। ਦੱਸਣ ਵਾਲੇ ਕੀ ਜਾਨਣ
ਬਡੀਆਂ ਬਾਹਵਾਂ ਕਸਰਾਂ ਲਾਸ਼ੇ ਢੋਏ ਨੇਂ

ਅੱਖਾਂ ਦੇ ਵਿਚ ਝਾਕਣ ਵਾਲੇ ਦਸ ਦੇ ਨੇਂ
ਵਿਚ ਜਵਾਨੀ।।।।।। ਸੁਫ਼ਨੇ ਬੁੱਢੇ ਹੋਏ ਨੇਂ

ਚਿੱਤਰ ਰੁੱਤੇ।।।।। ਚਿੰਤਾ ਖਾ ਗਈ ਜਣੇ ਦੀ
ਪਿਛਲੀ ਰਾਤੀ ਤਾਰੇ ਫੁੱਟ ਫੁੱਟ ਰੋਏ ਨੇਂ

ਅੰਬਰ ਰੋਇਆ।।।।।। ਧਰਤੀ ਦੇ ਵਸਨੀਕਾਂ ਤੇ
ਅੰਜੁਮ !... ਹੱਸਦੇ ਹੱਸਦੇ ਦਰਦ ਲੁਕੋਏ ਨੇਂ