ਦੁੱਖ ਕੋਈ ਵੀ ਹੋਰ ਨਹੀਂ ਜਰਨ ਦਿੰਦੀ

ਦੁੱਖ ਕੋਈ ਵੀ ਹੋਰ ਨਹੀਂ ਜਰਨ ਦਿੰਦੀ
ਤੇਰੀ ਤਾਹੰਗ ਈ ਬੱਸ ਨਹੀਂ ਮਰਨ ਦਿੰਦੀ

ਹਿਜਰ ਸਾਂਭਦੀ ਫਿਰੇ ਵਿਸਾਲ ਵਾਂਗੂੰ
ਅੱਖ ਤਲੀ ਤੇ ਤਿਲ਼ ਨਹੀਂ ਧਰਨ ਦਿੰਦੀ

ਦੁੱਲਾ! ਮਨ ਜਾ, ਲੋਕੀਂ ਆਖਦੇ ਨੀ
ਸੱਟ ਇਸ਼ਕੇ ਦੀ ਉਫ਼ ਨਹੀਂ ਕਰਨ ਦਿੰਦੀ

ਮੈਨੂੰ ਬਖ਼ਤ ਦਾ ਮਾਣ ਤੇ ਨਹੀਂ ਸੀ, ਪਰ
ਦੁਆ ਮਾਂ ਦੀ ਕਿਤੇ ਨਹੀਂ ਹਿਰਨ ਦਿੰਦੀ

ਸਾਡੇ ਪੈਰਾਂ ਚਿ ਬੈਠਦੀ ਏ ਉਹ ਹੋਣੀ
ਜਿਹੜੀ ਹੌਕਾ ਵੀ ਨਹੀਂ ਭਰਨ ਦਿੰਦੀ