ਖ਼ੋਰੇ ਗ਼ਮ ਦੀ ਕੀਮਤ ਵਧਦੀ ਜਾਂਦੀ ਏ

ਖ਼ੋਰੇ ਗ਼ਮ ਦੀ ਕੀਮਤ ਵਧਦੀ ਜਾਂਦੀ ਏ
ਜੱਗ ਤੇ ਜਿਹੜੀ ਗ਼ੁਰਬਤ ਵਧਦੀ ਜਾਂਦੀ ਏ

ਅੱਜ ਕੱਲ੍ਹ ਆਪਣੇ ਆਪ ਤੂੰ ਰੁੱਸਿਆ ਰਹਿਣਾ ਵਾਂ
ਅੱਜ ਕੱਲ੍ਹ ਸੁੱਖ ਦੀ ਸੋਹਬਤ ਵਧਦੀ ਜਾਂਦੀ ਏ

ਉਹ ਵੀ ਅੱਜ ਕੱਲ੍ਹ ਪਾਸਾ ਵੱਟ ਕੇ ਲੰਘਦਾ ਏ
ਜ਼ਖ਼ਮਾਂ ਦੀ ਵੀ ਲੱਜ਼ਤ ਵਧਦੀ ਜਾਂਦੀ ਏ

ਪੱਥਰ ਸਾਂ ਤੇ ਸ਼ੀਸ਼ਾ ਕਸਰਾਂ ਹੋਇਆ ਵਾਂ
ਮੇਰੇ ਅੰਦਰ ਹੈਰਤ ਵਧਦੀ ਜਾਂਦੀ ਏ

ਤੇਜ਼ ਹਵਾ ਦੇ ਪਲੋ ਕਾਬੂ ਨਈਂ ਆਂਦਾ
ਅੰਜੁਮ ਦੀ ਵੀ ਹਸਰਤ ਵਧਦੀ ਜਾਂਦੀ ਏ