ਨ੍ਹੇਰੇ ਨਾਲ਼ ਲੜਾਈ ਮੇਰੀ ਅਜ਼ਲਾਂ ਤੋਂ

ਨ੍ਹੇਰੇ ਨਾਲ਼ ਲੜਾਈ ਮੇਰੀ ਅਜ਼ਲਾਂ ਤੋਂ
ਮੈਂ ਚਾਨਣ ਦਾ ਜ਼ਿੰਮਾ ਚੁੱਕਿਆ ਹੋਇਆ ਏ

ਸ਼ੀਸ਼ਾ ਮੈਨੂੰ ਮੇਰੇ ਵਾਂਗੂੰ ਵੇਂਹਦਾ ਏ
ਖ਼ੋਰੇ ਕਿਹੜਾ ਪਿੱਛੇ ਲੁਕਿਆ ਹੋਇਆ ਏ