ਮੰਜ਼ਿਲ ਰਸਤਾ ਕਰ ਕੇ ਆਪਣੇ ਪੈਰਾਂ ਦਾ

ਮੰਜ਼ਿਲ ਰਸਤਾ ਕਰ ਕੇ ਆਪਣੇ ਪੈਰਾਂ ਦਾ
ਮੌਤ ਨੂੰ ਪੰਧ ਕਰਾ ਖਾਂ ਸ਼ੁਕਰ ਦੁਪਹਿਰਾਂ ਦਾ

ਇੰਜ ਮੈਂ ਹੋਂਦ ਜਗਾਈ ਮੋਈਆਂ ਕਦਰਾਂ ਚੋਂ
ਵੇਲੇ ਰੋਜ਼ਾ ਰੱਖ ਲਿਆ ਉਠੇ ਪਹਿਰਾਂ ਦਾ

ਦੁੱਖ ਦੀ ਲੈ ਤੇ ਮੈਂ ਮਲ੍ਹਾਰ ਨੂੰ ਗਾਵਾਂਗਾ
ਮੇਰਾ ਪਿੰਡ ਕਿਉਂ ਰੌਣਾ ਰੋਵੇ ਸ਼ਹਿਰਾਂ ਦਾ

ਜਿਸ ਦੇ ਗ਼ਮ ਨੂੰ ਰੱਤ ਪਿਆਈ ਸੱਧਰਾਂ ਦੀ
ਇਸ ਪਿਆਲਾ ਭਰ ਕੇ ਦਿੱਤਾ ਜ਼ਹਿਰਾਂ ਦਾ