ਇਕ ਫ਼ੌਜੀ, ਦੇਸ਼ ਦੀ ਅਮਾਨਤ

ਵਫ਼ਾਦਾਰ ਜ਼ਾਨਬਾਜ਼ ਮਨਮੌਜੀ
ਹਰ ਫ਼ੌਜੀ ਅਮਾਨਤ ਹੈ ਦੇਸ਼ ਦੀ
ਸਿਰ ਤੇ ਕਫ਼ਨ ਸਦਾ ਹੀ ਬੰਨ੍ਹੀ
ਇੱਜ਼ਤ ਕਰੇ ਸਦਾ ਦੇਸ ਦਯਯ

ਤੱਤੀ ਵਾ ਨਾ ਲੱਗੇ ਵਤਨ ਨੂੰ
ਕਰਜ਼ਾ ਲਾਹਵੇ ਮਿੱਟੀ ਦਾ ਪੇਸ਼ਗੀ
ਹੁਨਰ ਉਸ ਦਾ ਕੁਰਬਾਨ ਹੋ ਜਾਣਾ
ਭਗਤ ਜਾਵੇ ਸਭ ਲਿਖੀ ਲੇਖ ਦੀ

ਸੁੱਖ ਦੀ ਨੀਂਦੇ ਖ਼ਲਕਤ ਸੌਂਵੇਂ
ਜੁੜੇ ਨਾ ਉਸ ਨੂੰ ਛਾ ਕੋਲੇ ਲੀਫ਼ ਦੀ
ਮਾਮਤਾ ਕਰ ਚੌੜੀ ਛਾਤੀ
ਲੰਘ ਜਾਵੇ ਪਰਬਤਾਂ ਦੇ ਹੇਠ ਦੀ

ਬਾਜ਼ ਨਿਗਾਹ ਦੁਸ਼ਮਣ ਤੇ ਰੱਖੇ
ਮਿੱਟੀ ਕੱਢੇ ਉਸ ਦੇ ਪੈਰਾਂ ਹੇਠ ਦੀ
ਵਫ਼ਾਦਾਰ ਜ਼ਾਨਬਾਜ਼ ਮਨਮੌਜੀ
ਹਰ ਫ਼ੌਜੀ ਅਮਾਨਤ ਹੈ ਦੇਸ਼ ਦੀ