ਜਿਸ ਵੇਲੇ ਖ਼ਤ ਮਿਲਿਆ ਹੋਸੀ

ਜਿਸ ਵੇਲੇ ਖ਼ਤ ਮਿਲਿਆ ਹੋਸੀ
ਕੰਨਾਂ ਚਾ ਮਿਲ ਚੜ੍ਹਿਆ ਹੋਸੀ

ਇਕ ਇਕ ਹਰਫ਼ ਦੇ ਮਤੱਹੇ ਉੱਤੇ
ਸੋ ਸੌ ਦੀਵਾ ਬਲਿਆ ਹੋਸੀ

ਅੱਚਨ ਚਿੱਤੀ ਪੜ੍ਹਦੇ ਹੋਇਆਂ
ਚੇਤੇ ਦੇ ਵਿਚ ਆਇਆ ਹੋਸੀ

ਜਦੋਂ ਕਿਸੇ ਨੇ ਪਹਿਲੀ ਵਾਰੀ
ਉਹਨੂੰ ਰੱਜ ਕੇ ਤੱਕਿਆ ਹੋਸੀ

ਪਲਕਾਂ ਦੇ ਪ੍ਰਛਾਂਵੇਂ ਥੱਲੇ
ਸੋਚਾਂ ਦਾ ਫੁੱਲ ਖਿੜਿਆ ਹੋਸੀ