ਖੋਜ

ਕਲੀਦੀ ਕਰੋਨਬਲੀ

ਤੇਰੀ ਅੱਖ ਕਾਸਣੀ ਦੀ ਗੱਲ ਨਹੀਂ ਹਿਲਾ ਵੰਨੀ ਨੀ ਅਸਾਂ ਤੇਰੇ ਬੁੱਤ ਦੀ ਏ ਛਕੀ ਤਸਵੀਰ ਨੀ ਛਕੀ ਤਸਵੀਰ ਨੀ ਇਹ ਬੋਹੜ ਦੀਆਂ ਪੁੱਤਰਾਂ ਦੇ ਮੁਡਾਂ ਨਾਲ਼ ਗੋਹਲੜਾਂ ਨੂੰ ਖਾ ਕੇ ਪਖੇਰੂਆਂ ਵਟਾਈ ਜਦੋਂ ਚੌਗੁਣੀ ਤੇ ਓਦਰਾਂ ਦੇ ਮਾਰੀਆਂ ਪਖੇਰੂਆਂ ਵੀਚਾਰੀਆਂ ਦੀ ਚੁੰਝ ਅਤੇ ਗੀਤ ਸੀ ਚੁੰਝ ਅਤੇ ਗੀਤ ਸੀ ਇਹ ਤੇਰੀ ਸੋਹਣੀ ਟੂਰ ਦੇ ਨੀ ਸਰੂ ਦੀਆਂ ਬੂਟਿਆਂ ਦੇ ਲੱਕ ਦੇ ਹੁਲਾਰਿਆਂ ਨੇ ਜਾਨ ਕੱਢ ਲਈ ਏ ਨੀ ਜੇਠ ਦੇ ਮਹੀਨੇ ਵਿਚ ਉਡਦੇ ਕਬੂਤਰਾਂ ਦੀ ਉਡਦੇ ਕਬੂਤਰਾਂ ਦੀ ਅੱਖ ਪੜ੍ਹ ਲਈ ਏ ਨੀ ਜਿਨ੍ਹਾਂ ਤੇਰੇ ਰੂਪ ਨੂੰ ਏ ਸੁਫ਼ਨੇ ਚ ਤੱਕਿਆ ਨੀ ਖੜੇ ਹੋਏ ਮੁਖੜੇ ਤੋਂ ਇੰਜ ਪਿਆ ਜਾਪਦਾ ਕਿ ਸਿੱਕੇ ਦੀਆਂ ਮਾਰੀਆਂ ਨੀ ਫ਼ਸਲਾਂ ਨੂੰ ਲੱਗਿਆ ਏ ਪਾਣੀ ਜਿਵੇਂ ਨਹਿਰ ਦਾ ਉਨੀ ਜਿਵੇਂ ਨਹਿਰ ਦਾ ਨੀ ਪੋਹ ਦੇ ਮਹੀਨੇ ਵਿਚ ਸਾਰੀ ਰਾਤ ਜਾਗ ਕੇ ਤੇ ਚੌਧਵੀਂ ਦੇ ਚਿੰਨ ਨਾਲ਼ ਗੱਲਾਂ ਰਵੇ ਕਰਦਾ ਨੀ ਸੀਨੇ ਤੇ ਸਵਾ ਕੇ ਸਵੇਰ ਦੀ ਉਡੀਕ ਵਿਚ ਸਵੇਰ ਦੀ ਉਡੀਕ ਵਿਚ ਕੱਟੇ ਨੇ ਉਨੀਂਦਰੇ ਇਹ ਅੱਖਾਂ ਦੀਆਂ ਲਾਲੀਆਂ ਦਿਆਂ ਸਬੂਤ ਮੇਰੇ ਕੋਲ਼ ਨੇ ਸਬੂਤ ਮੇਰੇ ਕੋਲ਼ ਨੇ ਬਾਸਮਤੀ ਚਾਵਲਾਂ ਦੀ ਬਾਸ ਜਦੋਂ ਖਿਲਰੇ ਤੇ ਆਂਡਿਆਂ ਗਵਾਂਢੀਆਂ ਦੇ ਹਾਂ ਜਾਵੇ ਚੀਰਦੀ ਕਿਸੇ ਮੁਟਿਆਰ ਦੇ ਸੰਘ ਵਿਚੋਂ ਲਹਿੰਦੀਆਂ ਉਹ ਪੋਲੀਆਂ ਗਰਾਨਹਾ ਵਾਂਗੂੰ ਤੇਰੇ ਸੋਹਣੇ ਹਾਸਿਆਂ ਦੀ ਗਾਹ ਪਈ ਹੋਈ ਏ ਗਾਹ ਪਈ ਹੋਈ ਏ ਨੀ ਤੇਰੇ ਨਾਲ਼ ਟੁਰਦੇ ਉਹ ਬੋਲਦੇ ਪਛਾਵੇਂ ਦੀ ਨੀ ਜਿਸ ਦੇ ਦੀਦਾਰ ਲਈ ਆਹਲਣੇ ਚੋਂ ਡਿੱਗ ਕੇ ਤੇ ਬੋਟ ਮਰ ਗਏ ਨੇ ਬੋਟ ਮਰ ਗਏ ਨੇ ਉਹ ਚਿੜੀਆਂ ਨਿਮਾਣਿਆਂ ਦੇ ਸੱਪਾਂ ਦੀਆਂ ਸ਼ੂਕਰਾਂ ਤੋਂ ਡਰੀਆਂ ਸੀ ਜਿਹੜੀਆਂ ਹਿਰਖਾਂ ਦੀ ਮਾਰੀ ਏਸ ਤੱਤੜੀ ਉਡੀਕ ਸਾਡੇ ਦਿਲ ਦੀ ਭੜਾਸ ਨੂੰ ਏ ਹਾਵਾਂ ਨਾਲ਼ ਠਾਰਿਆ ਹਾਵਾਂ ਨਾਲ਼ ਠਾਰਿਆ ਨੀ ਸਾਉਣ ਦੇ ਮਹੀਨੇ ਵਿਚ ਮਸਤੇ ਇਹ ਬੱਦਲਾਂ ਨੇ ਅੱਖਾਂ ਦੀਆਂ ਰੀਤਾਂ ਨੂੰ ਏ ਇੰਜ ਦਾ ਤੁਰ ਵਿਕਿਆ ਕਿ ਸੜਦੇ ਪਏ ਥਲਾਂ ਅਤੇ ਮੇਹਣਾ ਵੱਸ ਗਏ ਨੇ ਮੀਂਹ ਵੱਸ ਗਏ ਨੇ ਤੇ ਰਾਹਨਧਾ ਏਸ ਥਲ ਨੂੰ ਤ੍ਰੇਲ ਠਾਰ ਛਡਨਾਐਂ ਇਹ ਕਿਲੇ ਦੀ ਕਰੋਨਬਲੀ ਤੇ ਥਾਂ ਮਾਰ ਛਡਨਾਐਂ

See this page in:   Roman    ਗੁਰਮੁਖੀ    شاہ مُکھی
ਆਸਿਮ ਪੜ੍ਹਿਆਰ Picture

ਆਸਿਮ ਪੜ੍ਹਿਆਰ ਨਨਕਾਣਾ ਸਾਹਿਬ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਨੇਂ। ਆਪ ਦੀ ਪੰ...

ਆਸਿਮ ਪੜ੍ਹਿਆਰ ਦੀ ਹੋਰ ਕਵਿਤਾ