ਐਵੇਂ ਤੇ ਨਈਂ ਦੀਵਾ ਬਲਦਾ

ਐਵੇਂ ਤੇ ਨਈਂ ਦੀਵਾ ਬਲਦਾ
ਪਾਲਣ ਕਰਨਾ ਪੈਂਦਾ ਗੱਲ ਦਾ

ਉਹਦੀਆਂ ਯਾਦਾਂ ਬੰਨ ਕੇ ਟੁਰ ਪਏ
ਓਬੜ ਰਾਹ ਤੇ ਪੈਂਡਾ ਥਲ ਦਾ

ਹਿਜਰ ਤੇਰੇ ਦੀ ਪੀਂਘ ਚੜ੍ਹੀ ਏ
ਮੌਤ ਹੁਲਾਰਾ ਕਿਸਰਾਂ ਠਲਦਾ

ਮੁੜ ਜਾਣਾ ਸੀ ਬਣ ਦਾ ਉਹਦਾ
ਕਿਥੋਂ ਤੀਕ ਉਹ ਮਿਹਣੇ ਝੱਲਦਾ

ਵੇਲੇ ਵੇਲ੍ਹ ਨਈਂ ਦਿੱਤੀ ਆਜ਼ਮ
ਉਹ ਤੇ ਰੋਜ਼ ਏ ਸੱਦੇ ਘਲਦਾ

ਹਵਾਲਾ: ਸਾਈਂ ਸਨੀਹੜੇ ਘੱਲੇ, ਆਜ਼ਮ ਮੁਲਕ; ਸਾਂਝ; ਸਫ਼ਾ 35 ( ਹਵਾਲਾ ਵੇਖੋ )