ਸੋਚ ਪੁਜਾਰਨ ਮਨ ਮੰਦਰ ਚੋਂ ਜਜ਼ਬੇ ਬਦਤਰ ਮਾਰੇ

ਸੋਚ ਪੁਜਾਰਨ ਮਨ ਮੰਦਰ ਚੋਂ ਜਜ਼ਬੇ ਬਦਤਰ ਮਾਰੇ
ਅੱਖ ਸ਼ਿਕਾਰਨ ਫ਼ਿਰ ਜਗਤ ਚੋਂ ਸੋਹਣੇ ਮੰਜ਼ਰ ਮਾਰੇ

ਯਾਰ ਦੀ ਉਹ ਸੌਗ਼ਾਤ ਸਮਝ ਕੇ ਚੁੱਕ ਲਿਆ ਮਜਨੂੰ
ਹੋਸ਼ ਮੰਦਾਂ ਲੀਲਾ ਦੇ ਨਾਂ ਤੇ ਜੋ ਸਨ ਪੱਥਰ ਮਾਰੇ

ਅੱਖ ਦੇ ਕੰਨਾਂ ਨਾਲ਼ ਉਹ ਸੁਣ ਕੇ ਬਵਾਲ ਕੱਵਾਲੀ ਵਾਲੇ
ਇਕ ਬੌਲ਼ਾ ਇਕ ਮਹਿਫ਼ਲ ਅੰਦਰ ਤਾਲ ਅਤੇ ਸਿਰ ਮਾਰੇ

ਵਾਪਸ ਵਾਂਗ ਸਦਾ ਦੇ ਆਵੇ ਕੱਚ ਮਨ ਦਾਅ
ਸ਼ੇਸ਼ ਮਹਿਲ ਚ ਬਾ ਕੇ ਜਿਨ੍ਹਾਂ ਜਿਹੜੇ ਪੱਥਰ ਮਾਰੇ

ਦਿਲ ਦਾ ਸਾਗਰ ਕਾਨਗੀਂ ਚੜ੍ਹ ਕੇ ਲੂਹਣ ਸਮੁੰਦਰ ਟੁਰਿਆ
ਦੋ ਸਾਗਰ ਹਨ ਭਿੜ ਪਏ ਬਾਵਾ ਕਿਹੜਾ ਸਾਗਰ ਮਾਰੇ