ਐਡ ਅਡੰਬਰ ਕਰ ਨਾ ਸੋਹਣਾ

ਐਡ ਅਡੰਬਰ ਕਰ ਨਾ ਸੋਹਣਾ
ਚਾਰ ਦਿਹਾੜੇ ਹੱਸਣਾ ਰੌਣਾ

ਚਾਦਰ ਵੇਖ ਕੇ ਪੈਰ ਖਿਲਾਰੇਂ
ਗੱਲ ਨਾ ਪਾ ਉਮਰਾਂ ਦਾ ਰੌਣਾ

ਭੈੜਾ ਦਾਗ਼ ਏ ਨਫ਼ਰਤ ਵਾਲਾ
ਤੇਰੇ ਤੋਂ ਨਹੀਂ ਜਾਤਾ ਧੋਣਾ

ਭਾਗਾਂ ਵਾਲਾ ਕੋਈ ਨਾ ਉਥੇ
ਹਰ ਇਕ ਅਪਣਾ ਗੱਡਿਆ ਚੋਣਾ

ਬੇਵੱਸ ਸ਼ੋਹਦੇ ਹਾਕਮ ਸਾਡੇ
ਇਨ੍ਹਾਂ ਕੋਲੋਂ ਕੁੱਝ ਨਹੀਂ ਹੋਣਾ

ਅੱਜ ਦੀ ਰਾਤ ਤੇ ਰੱਖ ਲੈ ਸਾਨੂੰ
ਰੋਜ਼ ਰੋਜ਼ ਅਸਾਂ ਆਓ ਨਾਹ