ਛੱਜ ਤੋਂ ਉੱਚਾ ਛਾਨਣੇ ਚੀਕੇ ਹੱਦ ਮੁੱਕ ਗਈ ਏ

ਛੱਜ ਤੋਂ ਉੱਚਾ ਛਾਨਣੇ ਚੀਕੇ ਹੱਦ ਮੁੱਕ ਗਈ ਏ
ਅੰਨੀ ਅੱਖ ਵੀ ਖ਼ਾਬ ਉਡੀਕੇ ਹੱਦ ਮੁੱਕ ਗਈ ਏ

ਪਿਆਸ ਬੱਝਾਉਂਦੇ ਅੱਖੀਂ ਵੇਖੇ ਥਲ ਵਿਚ ਬੱਚੇ
ਪਾਣੀ ਦੀ ਥਾਂ ਅੱਥਰੂ ਪੀ ਕੇ ਹੱਦ ਮੁੱਕ ਗਈ ਏ

ਗੱਲ ਕਰਨੇ ਦਾ ਚੱਜ ਨਈਂ ਜਿਨੂੰ ਕੈਸੀ ਗੱਲ ਏ
ਓਹੋ ਦੱਸੇ ਜੀਨ ਤਰੀਕੇ ਹੱਦ ਮੁੱਕ ਗਈ ਏ

ਵੱਡਾ ਉਰਦੂ ਮੈਨ ਅਸਾਨੂੰ ਆਖਣ ਲੱਗਾ
ਹਮ ਨਈਂ ਬੰਤੇ ਯਾਰ ਕਿਸੀ ਕੇ ਹੱਦ ਮੁੱਕ ਗਈ ਏ

ਤੂੰ ਕਹਿਣਾ ਏਂ ਹੁਣ ਵੀ ਹਾਸਾ ਹੱਸੀ ਜਾਵਾਂ
ਸੱਜਣਾ ਜ਼ਹਿਰ ਪਿਆਲਾ ਪੀ ਕੇ ਹੱਦ ਮੁੱਕ ਗਈ ਏ

ਜ਼ਾਲਮ ਜਾਬਰ ਅੱਗੇ ਬੁਸ਼ਰਾ ਹੋ ਨਈਂ ਸਕਦਾ
ਬੈਠੀ ਰਹਿ ਜਾਏ ਬੁੱਲ੍ਹੀਆਂ ਸੀ ਕੇ ਹੱਦ ਮੁੱਕ ਗਈ ਏ