ਦਿਲ ਦੇ ਜਾਲ ਇਚ ਆ ਸਕਣੀ ਆਂ

ਦਿਲ ਦੇ ਜਾਲ ਇਚ ਆ ਸਕਣੀ ਆਂ
ਅਕਲ ਦੇ ਹੋਸ਼ ਉੜਾ ਸਕਣੀ ਆਂ

ਜੇ ਮੈਂ ਚਾਹਵਾਂ ਉਂਗਲੀ ਉੱਤੇ
ਸਾਰਾ ਸ਼ਹਿਰ ਨਚਾ ਸਕਣੀ ਆਂ

ਵਹਿਮ ਹੈ ਤੇਰਾ, ਤੇਰੀ ਖ਼ਾਤਿਰ
ਸਾਰੀ ਉਮਰ ਲੰਘਾ ਸਕਣੀ ਆਂ

ਜ਼ਿਹਨ ਚਿ ਰੱਖੀਂ ਤੇਰੇ ਨਾਲੋਂ
ਬਹੁਤਾ ਰੌਲ਼ਾ ਪਾ ਸਕਣੀ ਆਂ

ਗੱਲਾਂ ਵਿਚ ਵਲ਼ਾ ਕੇ ਉਸ ਨੂੰ
ਜੰਨਤ ਚੋਂ ਕਢਵਾ ਸਕਣੀ ਆਂ

ਬੁਸ਼ਰਾ ਮੈਨੂੰ ਲਗਦਾ ਸੀ ਮੈਂ
ਰੱਬ ਨਾਲ਼ ਆਹਡਾ ਲਾ ਸਕਣੀ ਆਂ