ਰੋੜ ਗ਼ਮਾਂ ਦੇ ਅੱਖ ਵਿਚ ਪੀਹਨੇ ਪੈਂਦੇ ਨੇਂ

ਰੋੜ ਗ਼ਮਾਂ ਦੇ ਅੱਖ ਵਿਚ ਪੀਹਨੇ ਪੈਂਦੇ ਨੇਂ
ਜੀਵਨ, ਸੌਖੇ ਥੋੜੀ ਪੀਣੇ ਪੈਂਦੇ ਨੇਂ

ਆਪੇ ਆਪਣੀ ਨਿੰਦਿਆ ਕਰਨੀ ਪੈਂਦੀ ਏ
ਪਾਟੇ ਗਲਮੇ ਆਪ ਹੀ ਸੀਨੇ ਪੈਂਦੇ ਨੇਂ

ਜ਼ਹਿਰ ਤੋਂ ਕੌੜੇ ਹੁੰਦੇ ਘੁੱਟ ਵਿਛੋੜੇ ਦੇ
ਪੀ ਨਈਂ ਹੁੰਦੇ ਫ਼ੇਰ ਵੀ ਪੀਣੇ ਪੈਂਦੇ ਨੇਂ

ਦੁੱਖ ਲਿਫ਼ਾਫ਼ੇ ਦੇ ਵਿਚ ਕਿੰਨੇ ਮਾਵਾਂ ਦੇ
ਪਾਉਣੇ ਪੈਣ ਤੇ ਪੁੱਛਿਆ ਧੀ ਤੇ ਪੈਂਦੇ ਨੇਂ

ਰਾਹਵਾਂ ਮੱਲ ਕੇ ਬੈਠੇ ਨੇਂ ਹਲਕਾਏ ਹੋਏ
ਲੰਘਦੇ ਵੜਦੇ ਰੋਜ਼ ਕਮੀਨੇ ਪੈਂਦੇ ਨੇਂ

ਬੁਸ਼ਰਾ ਫੱਟ ਤੇ ਹਰ ਕੋਈ ਲਾਂਦਾ ਫਿਰਦਾ ਏ
ਉਹਨੂੰ ਪੁੱਛੋ ਜਿਨੂੰ ਸੀਨੇ ਪੈਂਦੇ ਨੇਂ