ਅਪਣਾ ਦਿਸਦਾ ਨਹੀਂ ਸਿਰਨਾਵਾਂ

ਅਪਣਾ ਦੱਸਦਾ ਨਹੀਂ ਸਿਰਨਾਵਾਂ
ਕਿੱਥੇ ਉਹਨੂੰ ਚਿੱਠੀਆਂ ਪਾਵਾਂ

ਫ਼ਜਰੇ ਕਾਗ ਭੁਲੇਖਾ ਪਾਇਆ
ਸ਼ਾਮਾਂ ਪਈਆਂ ਤੱਕ ਤਕ ਰਾਹਵਾਂ

ਲੰਮੇ ਹਿਜਰ ਵਿਛੋੜੇ ਪਾਏ
ਦਿਲ ਚੋਂ ਬਲਿ ਬਲਿ ਨਿਕਲਣ ਹਾਵਾਂ

ਸੀਨੇ ਲਾਕੇ ਯਾਦ ਸੱਜਣ ਦੀ
ਨਿੱਤ ਮੈਂ ਅਪਣਾ ਦਿਲ ਪਰਚਾਵਾਂ

ਆਸ ਦੀ ਕੁੱਤੀ ਕੋਲੋਂ
ਫ਼ਲਕ ਮੈਂ ਆਪ ਬਚਾਵਾਂਂ

ਹਵਾਲਾ: ਸੋਚਾਂ ਦੀ ਬੁੱਕਲ, ਸਫ਼ਾ 19 ( ਹਵਾਲਾ ਵੇਖੋ )