ਸਿਰ ਤੇ ਹਰਦਮ ਮੌਤ ਨਗਾਰੇ ਵੱਜਦੇ ਨੇਂ

ਸਿਰ ਤੇ ਹਰਦਮ ਮੌਤ ਨਗਾਰੇ ਵੱਜਦੇ ਨੇਂ
ਫ਼ਰ ਵੀ ਲੋਕੀ ਬਦਕਾਰੀ ਵੱਲ ਭੱਜਦੇ ਨੇਂ

ਰੋਜ਼ ਹਸ਼ਰ ਰੱਬ ਸ਼ਰਮ ਉਨ੍ਹਾਂ ਦੀ ਰੱਖਣੀ ਐਂ
ਜਿਹੜੇ ਇਥੇ ਐਬ ਕਿਸੇ ਦੇ ਕਜ ਦੇ ਨੇਂ

ਇਹ ਗਲ ਬਿਲਕੁਲ ਸੱਚ ਆਖੀ ਏਏ
ਵਰ੍ਹਦੇ ਨਹੀਂ ਉਹ ਜਿਹੜੇ ਬਹੁਤਾ ਗਜ ਦੇ ਨੇਂ

ਕੀ ਹੋਇਆ ਜੇ ਮੇਰੇ ਤਿੰਨ ਤੇ ਲੀਰਾਂ ਨੇਂ
ਲਾਅਲ ਹਮੇਸ਼ਾ ਗੋਦੜੀਆਂ ਵਿਚ ਸਜ ਦੇ ਨੇਂ

ਲੋਕਾਂ ਤਾਈਂ ਫ਼ਲਕ ਤੋਂ ਮੱਤਾਂ ਦੇਣਾ ਐਂ
ਤੇਰੇ ਆਪਣੇ ਚਾਲੇ ਕਿਹੜੇ ਚੱਜ ਦੇ ਨੇਂ

ਹਵਾਲਾ: ਸੋਚਾਂ ਦੀ ਬੁੱਕਲ, ਸਫ਼ਾ 22 ( ਹਵਾਲਾ ਵੇਖੋ )