केत्ती ए वांग सोहनीयाँ सोहनी अदा ख़ुदा

ਕੀਤੀ ਏ ਵਾਂਗ ਸੋਹਣੀਆਂ ਸੋਹਣੀ ਅਦਾ ਖ਼ੁਦਾ
ਦਿਲ ਦਰਦਮੰਦ ਦੇ ਕੇ ਨਾ ਦਿੱਤੀ ਦਵਾ ਖ਼ੁਦਾ

ਦੁਨੀਆ ਖ਼ਾਤਿਰ ਹੁਸਨ ਦੀ ਕਿਉਂ ਖ਼ੋਰੇ ਇਸ਼ਕ ਨੂੰ
ਬੇਐਬ ਜ਼ਿੰਦਗੀ ਦੀ ਹੈ ਦਿੱਤੀ ਸਜ਼ਾ ਖ਼ੁਦਾ

ਦੁਖ਼ੀਆਰ ਕੋਈ ਕਿਹਨੂੰ ਪੁਕਾਰੇ ਖ਼ੁਦਾ ਬਗ਼ੈਰ
ਦੁਖ਼ੀਆਰ ਦਾ ਹੈ ਜੱਗ ਤੇ ਕਿਹੜਾ ਸਵਾ ਖ਼ੁਦਾ

ਵਿਛੜੇ ਮਿਲਾਪ ਤੋਂ ਨਾ ਵਿਛੋੜੇ ਮਿਲਾਪ ਦੇ
ਰਹਿ ਕੇ ਹਮੇਸ਼ ਨਾਲ਼ ਰਿਹਾ ਏ ਜੁਦਾ ਖ਼ੁਦਾ

ਦੋਜ਼ਖ਼ ਡਰੋਂ ਤੇ ਰਹਿ ਅਸੀਂ ਮਿੱਥੇ ਹਾਂ ਰਗੜਦੇ
ਕਰਦਾ ਏ ਬੰਦਗੀ ਦਾ ਪਿਆ ਹੱਕ ਅਦਾ ਖ਼ੁਦਾ

ਬੰਦੇ ਨੇ ਮੌਤ ਤੇ ਚਾ ਉਸਾਰੀ ਏ ਜ਼ਿੰਦਗੀ
ਬੁੱਧੀ ਏ ਜੀਵਨ ਦੀ ਜੇ ਮਰਨ ਤੇ ਬਣਾ ਖ਼ੁਦਾ

ਪੈਰਾਂ ਤੇ ਸੋਹਣੀਆਂ ਦੇ ਧਰਨ ਸਿਰ ਕਿਵੇਂ ਨਾ ਰਿੰਦ
ਬਖ਼ਸ਼ਿਸ਼ ਲਈ ਏ ਲੋੜਦਾ ਸੋਹਣੀ ਖ਼ਤਾ ਖ਼ੁਦਾ

ਮੰਦੇ ਅਸੀਂ ਵੀ ਉਹਦੀ ਖ਼ੁਦਾਈ ਦੇ ਜ਼ੋਰ ਨੂੰ
ਸੁਣਦਾ ਕਦੇ ਜੇ ਸਾਡੀ ਵੀ ਕੋਈ ਦੁਆ ਖ਼ੁਦਾ

ਕਰਨਾ ਸੀ ਇੰਜ ਜ਼ੁਲਮ ਕਿਉਂ ਮੈਂ ਆਪ ਜਾਣ ਤੇ
ਕਹਿ ਕੇ ਅਲਸਤ ਪਾਈ ਮੇਰੇ ਗਲ ਬਲ਼ਾ ਖ਼ੁਦਾ

ਕੀਤੀ ਬੁੱਤਾਂ ਜਫ਼ਾ ਦੀ ਕਰਾਮਤ ਅਜਬ 'ਫ਼ਕੀਰ'
ਕਰਦੇ ਨੇ ਬੁੱਤ ਪ੍ਰਸਤ ਪਏ ਬਹਿ ਕੇ ਖ਼ੁਦਾ ਖ਼ੁਦਾ