ਫ਼ਕੀਰ ਮੁਹੰਮਦ ਫ਼ਕੀਰ
1900 – 1974

ਫ਼ਕੀਰ ਮੁਹੰਮਦ ਫ਼ਕੀਰ

ਫ਼ਕੀਰ ਮੁਹੰਮਦ ਫ਼ਕੀਰ

ਡਾਕਟਰ ਫ਼ਕੀਰ ਮੁਹੰਮਦ ਫ਼ਕੀਰ ਦਾ ਤਾਅਲੁੱਕ ਗੁਜਰਾਂਵਾਲਾ ਦੇ ਇਲਾਕੇ ਤਕੀਆ ਮਾਸੂਮ ਸ਼ਾਹ ਤੋਂ ਸੀ। ਅਸਲ ਨਾਂ ਫ਼ਕੀਰ ਮੁਹੰਮਦ ਪੁਰ ਇਲਮੀ ਤੇ ਅਦਬੀ ਦੁਨੀਆ ਵਿਚ ਡਾਕਟਰ ਫ਼ਕੀਰ ਮੁਹੰਮਦ ਫ਼ਕੀਰ ਦੇ ਨਾਂ ਤੋਂ ਮਸ਼ਹੂਰ ਹੋਏ। ਹਕੁਮਤ ਆਪ ਦਾ ਖ਼ਾਨਦਾਨੀ ਪੇਸ਼ਾ ਸੀ ਪਰ ਕੰਗ ਐਡਵਰਡ ਮੈਡੀਕਲ ਕਾਲਜ ਤੋਂ ਅੰਗਰੇਜ਼ੀ ਤਿੱਬ ਦੇ ਕੋਰਸ ਕਰਨ ਪਾਰੋਂ ਡਾਕਟਰ ਸਦਾਉਣ ਲੱਗ ਪਏ। ਪੰਜਾਬੀ ਅਦਬ ਲਈ ਆਪ ਦੀਆਂ ਖ਼ਿਦਮਾਤ ਪਾਰੋਂ ਆਪ ਨੂੰ ਬਾਬਾਏ ਪੰਜਾਬੀ ਦਾ ਖ਼ਿਤਾਬ ਦਿੱਤਾ ਗਿਆ। ਪੰਜਾਬੀ ਅਦਬੀ ਅਕਾਦਮੀ ਦਾ ਕਿਆਮ ਆਪ ਦੀ ਵੱਡੀ ਖ਼ਿਦਮਤ ਏ ਜਿਸਦੇ ਪਲੇਟਫ਼ਾਰਮ ਤੋਂ ਪੰਜਾਬੀ ਕਲਾਸਿਕੀ ਅਦਬ ਦੀ ਸੋਧ ਕਰਕੇ ਛਪਵਾਇਆ ਗਿਆ ਨਾਲੇ "ਪੰਜਾਬੀ" ਦੇ ਨਾਂ ਤੋਂ ਅਦਬੀ ਰਿਸਾਲਾ ਵੀ ਕਿਆਮ ਵਿਚ ਆਇਆ। ਆਪ ਨੇ ਆਪਣੀ ਸਾਰੀ ਹਯਾਤੀ ਪੰਜਾਬੀ ਦੀ ਸੇਵਾ ਵਿਚ ਵਕਫ਼ ਕਰ ਦਿੱਤੀ।

ਫ਼ਕੀਰ ਮੁਹੰਮਦ ਫ਼ਕੀਰ ਕਵਿਤਾ

ਗ਼ਜ਼ਲਾਂ

ਕਾਫ਼ੀਆਂ

ਨਾਤਾਂ

ਨਜ਼ਮਾਂ