ਚੜ੍ਹਿਆ ਹਾੜ ਮਹੀਨਾ ਕੜਕਦਾ
ਮੇਰੇ ਅੰਦਰ ਭਾਂਬੜ ਭੜਕਦਾ

ਇਸ ਬਿਰਹੋਂ ਸੂਰਜ ਚਾੜ੍ਹਿਆ
ਮੈਨੂੰ ਪਤਨ ਸਕਣ ਸਾੜਿਆ

ਮੈਂ ਮੌਤੋਂ ਗੁਜ਼ਰੀ ਲੰਘ ਕੇ
ਕੇਹੀ ਬਰਛੀ ਲਾਈਵ ਈ ਸਾਰ ਦੀ

ਏਸ ਹੁਜਰੇ ਆਤਿਸ਼ ਬਾਲਿਆ
ਮੇਰਾ ਜਿਗਰ ਕਲੇਜਾ ਜਾਲਿਆ

ਮੈਂ ਰੋ ਰੋ ਵਕਤ ਗੁਜ਼ਾਰਿਆ
ਝਬ ਆ ਮਿਲ ਯਾਰ ਪਿਆਰਿਆ

ਹਨ ਹਾਰ ਸਿੰਗਾਰ ਲਗਾਵਨਦੀ
ਕਦੀ ਆਸ ਪੁਹੰਚਾਈਂ ਪੁਕਾਰਦੀ

ਮੈਂ ਫਦੀ ਪਚਰੀ ਰਹਿ ਗਈ
ਕੋਈ ਗੱਲ ਸ਼ਾਹਾਂ ਦੇ ਦਿਲ ਬਹਿ ਗਈ

ਮੇਰਾ ਚੋਲਾ ਹੋਇਆ ਤਾਰ ਜੂੰ
ਦੋ ਜ਼ੁਲਫ਼ਾਂ ਡੰਗਣ ਮਾਰ ਜੂੰ

ਮੈਨੂੰ ਹਾਰ ਸਿੰਗਾਰ ਨਾ ਭਾਵੰਦਾ
ਸਭ ਮਾਂਗ ਸੰਦੂਰ ਉਤਾਰਦੀ

ਮੈਂ ਬੈਠੀ ਰਾਤਾਂ ਜਾਲੀਆਂ
ਦੁੱਖ ਡੰਗ ਅਠੂੰਹੇਂ ਮਾਰਦੇ

ਲੋਕ ਦੇਣ ਉਲਾਹਮੇ ਯਾਰ ਦੇ
ਮੈਂ ਕੱਤ ਵੱਲ ਕੂਕਾਂ ਜਾਈਕੇ

ਨਿੱਤਰੋ ਰੋ ਆਹੀਂ ਮਾਰਦੀ