ਖੋਜ

7. ਅਸੌਜ

ਹਨ ਅਸੌਜ ਆਂਸੂੰ ਚਲੀਆਂ ਇਹ ਰਹਿਣ ਨਾ ਮੂਲੇ ਠਲੀਆਂ ਕਈ ਨਾਲੇ ਵਗੇ ਰੁੱਤ ਦੇ ਹੁਣ ਰਹੀ ਦਿਲੇ ਨੂੰ ਮੱਤ ਦੇ ਇਹ ਨਹੀਂ ਨਸੀਹਤ ਜਾਂਦਾ ਮੈਂ ਹਰਦਮ ਰਿਹਾਂ ਪੁਕਾਰਦੀ ਨਿੱਤ ਨਵੇਂ ਅਸਾਨੂੰ ਪੁੱਟਣੇ ਮੈਂ ਲੱਖਾਂ ਦਫ਼ਤਰ ਕਿਤਨੇ ਇੱਕ ਜਾਏ ਦੂਜਾ ਆਉਂਦਾ ਇੱਕ ਬਾਲੇ ਇੱਕ ਬੁਝਾ ਵਿੰਦਾ ਕੁਝ ਧੂੰ ਨਾ ਬਾਹਰ ਨਿਕਲੇ ਕਿਆ ਖ਼ੂਬੀ ਹੈ ਏਸ ਨਾਰ ਦੀ ਮੈਨੂੰ ਸੌਖਾ ਤਾਪ ਸੁੱਤਾ ਵਿੰਦਾ ਇਹ ਨਹੁੰ ਹੱਡਾਂ ਨੂੰ ਖਾਵੰਦਾ ਨਿੱਤ ਸਾੜਨ ਨੂੰ ਅੱਗ ਲੁਝਦੀ ਸਭ ਗੋਸ਼ਤ ਪੋਸਤ ਜਾਲ਼ ਕੇ ਛੱਡੇ ਨਾ ਹੱਡਾਂ ਨੂੰ ਸਾੜਦੀ ਤੇਰੀ ਵਾਅ ਥੀਂ ਠੰਡੀ ਥੀਨੀ ਆਂ ਤੇਰਾ ਨਾਮ ਸੁਣੇ ਸੁਣ ਜੀਨੀ ਆਂ ਤੇਰੇ ਗਾਵਣ ਬੈਠੀ ਗਾਉਂਦੀ ਤੇਰੇ ਨਾਮ ਤੋਂ ਜਿਊ ਵੱਲਾਹ ਨਦੀ ਤੁਧੁ ਬਾਝ ਪਿਆਰੇ ਸੱਜਣਾਂ ਮੈਨੂੰ ਖ਼ਬਰ ਨਹੀਂ ਸੰਸਾਰ ਦੀ

See this page in:   Roman    ਗੁਰਮੁਖੀ    شاہ مُکھی
ਖ਼ੁਆਜਾ ਫ਼ਰਦ ਫ਼ਕੀਰ Picture

ਖ਼ੁਆਜਾ ਫ਼ਰਦ ਫ਼ਕੀਰ ਗੁਜਰਾਤ ਦੇ ਵਸਨੀਕ ਸਨ। ਸ਼ਾਇਰ ਹੋਵਣ ਦੇ ਨਾਲ਼ ਨਾਲ਼ ਇਕ ਆਲਮ ਵੀ ਸਨ ਤੇ ਬਾਲਾਂ ...

ਖ਼ੁਆਜਾ ਫ਼ਰਦ ਫ਼ਕੀਰ ਦੀ ਹੋਰ ਕਵਿਤਾ