ਖੋਜ

8. ਕੱਤਕ

ਹਨ ਕੱਤਕ ਫੇਰਾ ਪਾਇਆ ਮੇਰਾ ਕੰਤ ਨਾ ਮੂਲੇ ਆਇਆ ਮੈਂ ਕਚਰਕ ਵੇਖਾਂ ਰਾਹ ਨੂੰ ਏਸ ਬਿਰਹੋਂ ਫੜੀ ਗੁਨਾਹ ਨੂੰ ਹਨ ਮਿਲੇ ਪਿਆਰਾ ਆਈਕੇ ਨਹੀਂ ਮਰਸਾਂ ਮੌਤ ਕਟਾਰ ਦੀ ਮੈਂ ਵਿਦਾਅ ਨਾ ਕੀਤਾ ਜਾਂਦੀਆਂ ਕੁਛ ਪੁੱਛਿਆ ਨਾ ਸ਼ਰਮਾਂਦੀਆਂ ਕਿਹੈ ਵਾਰ ਅੱੋਲੇ ਤੋਰੀਆ ਇਸ ਵਿੱਤ ਨਾ ਘੋੜਾ ਮੁੜਿਆ ਮੈਨੂੰ ਬਾਝੋਂ ਉਸ ਦਿਲਦਾਰ ਦੇ ਘਰ ਜਾਪੇ ਮਿਸਲ ਉਜਾੜ ਦੀ ਰਾਤ ਜਾਂਦੀ ਤਾਰੇ ਗੰਦੀਆਂ ਦਿਨ ਘੜੀਆਂ ਸਾਇਤ ਮੰਨਦਿਆਂ ਕੋਈ ਮਹਿਰਮ ਨਾਹੀਂ ਹਾਲ ਦਾ ਸਾਨੂੰ ਪਲ ਪਲ ਗੁਜ਼ਰੇ ਸਾਲ ਦਾ ਉਹ ਕਿਹੜੀ ਘੜੀ ਕੁਲੱਖਨੀ ਜਦ ਪਿਆਰਾ ਮਨੂੰ ਵਿਸਾਰਦੀ ਮੇਰੇ ਜੋਬਨ ਧੁੰਮਾਂ ਪਾਈਆਂ ਸਾਨੂੰ ਬਿਰਹੋਂ ਲੀਕਾਂ ਲਾਈਆਂ ਹਨ ਕਚਰਕ ਇਸ਼ਕ ਛਪਾਏ ਇਹ ਬਲਦੀ ਭਾਹ ਬੁਝਾਈਏ ਇਹ ਇਸ਼ਕ ਨਾ ਰਹਿੰਦਾ ਛਪਿਆ ਹੈ ਜ਼ਾਹਰ ਮੁਸ਼ਕ ਉਤਾਰਦੀ

See this page in:   Roman    ਗੁਰਮੁਖੀ    شاہ مُکھی
ਖ਼ੁਆਜਾ ਫ਼ਰਦ ਫ਼ਕੀਰ Picture

ਖ਼ੁਆਜਾ ਫ਼ਰਦ ਫ਼ਕੀਰ ਗੁਜਰਾਤ ਦੇ ਵਸਨੀਕ ਸਨ। ਸ਼ਾਇਰ ਹੋਵਣ ਦੇ ਨਾਲ਼ ਨਾਲ਼ ਇਕ ਆਲਮ ਵੀ ਸਨ ਤੇ ਬਾਲਾਂ ...

ਖ਼ੁਆਜਾ ਫ਼ਰਦ ਫ਼ਕੀਰ ਦੀ ਹੋਰ ਕਵਿਤਾ