ਅਲਫ਼ ਲਾ ਤੋਂ ਡਰ ਤੋਂ ਗੋਰੀ

ਅਲਫ਼ ਲਾ ਤੋਂ ਡਰ ਤੋਂ ਗੋਰੀ, ਆਸ਼ਿਕ ਨੂੰ ਤੁਰ ਸਾਉ ਨਾਹੀਂ
ਆਸ਼ਿਕ ਦਾ ਦਿਲ ਥੋੜਾ ਹੁੰਦਾ, ਤਿਊੜੀ ਘੱਤ ਡਰਾਊ ਨਾਹੀਂ
ਬਾਲ ਮਵਾਤਾ ਬਿਰਹੋਂ ਵਾਲਾ, ਤਿੰਨ ਆਸ਼ਿਕ ਦੇ ਲਾਹੋ ਨਾਹੀਂ
ਫ਼ਿਰਦ ਬਖ਼ਸ਼ ਦੇ ਮਾਰਨ ਕਾਰਨ, ਜ਼ਾਲਮ ਤੇਗ ਚਲਾਉ ਨਾਹੀਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 5