ਏ ਯਾਰਾ ਹੁਣ ਭੁੱਲ ਗਈ ਵੇ

ਏ ਯਾਰਾ ਹੁਣ ਭੁੱਲ ਗਈ ਵੇ ਐਵੇਂ ਬਾਤ ਵਿਚਾਰੀ ਮੈਂ
ਬੱਲ ਅਵੱਲੜੇ ਬਖ਼ਸ਼ੇਂ ਮੈਨੂੰ ਕਰਦੀ ਮਿੰਨਤ ਜ਼ਾਰੀ ਮੈਂ
ਗ਼ੁੱਸਾ ਮੱਝ ਪਰ ਮੂਲ ਨਾ ਕਰਨਾ ਕੀਤੀ ਬਹੁਤ ਖ਼ਵਾਰੀ ਮੈਂ
ਫ਼ਰੀਦ ਬਖ਼ਸ਼ ਹੱਥ ਜੋੜ ਝਲੋਤੀ ਤੋਂ ਤੂੰ ਜਿੱਤਿਆ ਹਨ ਹਾਰੀ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 19