ਕ ਕਹਿਰ ਦਾ ਗ਼ੁੱਸਾ ਤੇਰਾ

ਕ ਕਹਿਰ ਦਾ ਗ਼ੁੱਸਾ ਤੇਰਾ ਜ਼ਾਲਮ ਜ਼ਹਿਰ ਦੀ ਭਰੀ ਹੈਂ ਤੂੰ
ਅਸਾਂ ਜਿਹਾਂ ਦੇ ਕਤਲ ਕਰਨ ਨੂੰ ਆਪੋ ਤੇਜ਼ ਛਿੜੀ ਹੈਂ ਤੂੰ
ਖ਼ੰਜਰ ਤੇ ਕਟਾਰੀ ਕੋਲੋਂ ਖੰਡਿਓਂ ਲੰਘ ਟਰੀ ਹੈਂ ਤੂੰ
ਫ਼ਰੀਦ ਬਖ਼ਸ਼ ਦੇ ਮਾਰਨ ਕਾਰਨ ਚੰਗੀ ਮੌਤ ਬੁਰੀ ਹੈਂ ਤੂੰ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 15