ਸ ਸਾਬਤ ਸਿਦਕ ਯਕੀਨ ਅਸਾਡਾ

ਸ ਸਾਬਤ ਸਿਦਕ ਯਕੀਨ ਅਸਾਡਾ, ਸੌਹਰਿਆਂ ਘਰ ਸ਼ਰਮਾਵਾਂ ਮੈਂ
ਜੇ ਹੁੰਦਾ ਪਿੰਡ ਪੇਕਿਆਂ ਸੁਣਦਾ, ਉਲਟੀ ਖੱਲ ਲ੍ਹਾਵਾਂ ਮੈਂ
ਲੱਖ ਕੋ ਪੱਤਿਆਂ ਤੇਰੇ ਜਿਹਾਂ, ਪਲ ਵਿਚ ਮਾਰ ਖਪਾਵਾਂ ਮੈਂ
ਫ਼ਰੀਦ ਬਖ਼ਸ਼ ਰੱਬ ਨੇੜੇ ਸੁਣਦਾ, ਹੋਰ ਦੇ ਹੱਥ ਨਾ ਲਾਵਾਂ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 6