ਗ਼ ਗ਼ਰੂਰਤ ਨਾ ਕਰ ਐਡੀ

ਗ਼ ਗ਼ਰੂਰਤ ਨਾ ਕਰ ਐਡੀ ਕਿਉਂ ਅਸਮਾਨ ਚੜ੍ਹੀ ਹੈਂ ਤੂੰ
ਰੱਬ ਤਕੱਬਰ ਮੂਲ ਨਾ ਭਾਵੇਂ ਕਿਥੋਂ ਮੱਤ ਫੜੀਂ ਹੈਂ ਤੂੰ
ਅਸਾਂ ਜਿਹਾਂ ਦੇ ਕਤਲ ਕਰਨ ਨੂੰ ਫੜ ਤਲਵਾਰ ਫੜੀ ਹੈਂ ਤੂੰ
ਫ਼ਰੀਦ ਬਖ਼ਸ਼ ਕਹੇ ਡਰ ਉਸ ਕੋਲੋਂ ਜਿਸ ਉਸਤਾਦ ਘੜੀ ਹੈਂ ਤੂੰ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 14