ਸ਼ ਸ਼ੌਕ ਨਿੱਤ ਤੇਰਾ ਮੈਨੂੰ

ਸ਼ ਸ਼ੌਕ ਨਿੱਤ ਤੇਰਾ ਮੈਨੂੰ ਜਬ ਕੀ ਸੁਰਤ ਸੰਭਾਲੀ ਮੈਂ
ਦੁੱਖ ਚੌ ਤਰਫ਼ੋਂ ਕੜਕਣ ਮੈਨੂੰ ਗ਼ਮ ਥੀਂ ਰਿਹਾ ਨਾ ਖ਼ਾਲੀ ਮੈਂ
ਚਰਚਾ ਹੋਵੇ ਵਿਚ ਜਗਤ ਦੇ ਫਿਰਦਾ ਮਸਤ ਖ਼ਿਆਲੀ ਮੈਂ
ਫ਼ਰੀਦ ਬਖ਼ਸ਼ ਨੂੰ ਦਿੰਦੀ ਝਿੜਕਾਂ ਬੂਹੇ ਖੜ੍ਹਾ ਸਵਾਲੀ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 11