ਫ਼ ਫ਼ਰਿਆਦ ਕਰੂੰਗੀ ਜੇ ਮੈਂ

ਫ਼ ਫ਼ਰਿਆਦ ਕਰੂੰਗੀ ਜੇ ਮੈਂ ਮੈਨੂੰ ਕੌਣ ਹਟਾਓਗਾ
ਖ਼ਬਰ ਹੋਵੇ ਜੇ ਭਾਈ ਮੇਰੇ ਨੂੰ ਤੈਨੂੰ ਮਾਰ ਗਵਾਊਗਾ
ਫੜ ਤਲਵਾਰ ਕੱਟੇ ਸਿਰ ਤੇਰਾ ਟੁਕੜੇ ਚਾਰ ਬਣਾਓਗਾ
ਫ਼ਰੀਦ ਬਖ਼ਸ਼ ਤੋਂ ਅਜੇ ਸਮਝ ਜਾ ਵੇਲ਼ਾ ਹੱਥ ਨਾ ਆਓਗਾ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 14