ਲ ਲਾਮ ਲੁਕਾਉਣਾ ਰੱਖੀਂ ਮੂਲੋਂ

ਲ ਲਾਮ ਲੁਕਾਉਣਾ ਰੱਖੀਂ ਮੂਲੋਂ ਸਾਰਾ ਜ਼ੋਰ ਲਗਾਵੀਂ ਤੋਂ
ਜਿਉਂਦਿਆਂ ਹਾਜ਼ਰ ਕਦੀ ਨਾ ਹੋਵਾਂ ਦਿਲ ਦੇ ਵਿਚ ਟਿਕਾਵੇਂ ਤੋਂ
ਮੋਈ ਪਈ ਦੀ ਮਿੱਟੀ ਜਾ ਕੇ ਭਾਵੇਂ ਚੁੱਕ ਲਿਆਵੀਂਗੀ ਤੋਂ
ਫ਼ਰੀਦ ਬਖ਼ਸ਼ ਗੱਲ ਯਾਦ ਕਰੀਂ ਵੇ ਮੁੜ ਕੇ ਨਹੀਂ ਬੁਲਾਵੀਂਗੀ ਤੋਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 18