ਲ ਲੇਪ ਗਿਆ ਦਿਲ ਮੇਰਾ

ਲ ਲੇਪ ਗਿਆ ਦਿਲ ਮੇਰਾ ਵਿਹਣ ਸ਼ਿਤਾਬੀ ਗਿਆ ਹਾਂ ਮੈਂ
ਜ਼ੇਵਰ ਕੱਪੜਾ ਯਾਦ ਨਾ ਰਿਹਾ ਹੋ ਬੇਤਾਬ ਗਿਆ ਹਾਂ ਮੈਂ
ਇੱਕ ਆਵਾਜ਼ ਸੁਣਨ ਦੀ ਖ਼ਾਤਿਰ ਬਹੁਤ ਖ਼ਰਾਬ ਗਿਆ ਹਾਂ ਮੈਂ
ਫ਼ਰੀਦ ਬਖ਼ਸ਼ ਕੁੱਝ ਯਾਦ ਨਾ ਰਿਹਾ ਘੇਰ ਅਜ਼ਾਬ ਲਿਆ ਹਾਂ ਮੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 16