ਅਲਫ਼ ਅੱਲ੍ਹਾ ਦਾ ਖ਼ੌਫ਼ ਨਾ ਕੀਤਾ

ਅਲਫ਼ ਅੱਲ੍ਹਾ ਦਾ ਖ਼ੌਫ਼ ਨਾ ਕੀਤਾ ਐਡ ਤਕਬਰੀ ਕਰਦੀ ਹੈਂ
ਕਿਉਂ ਆਜ਼ਿਜ਼ ਪਰ ਜ਼ੁਲਮ ਪੁਚਾਵੀਂ ਨਹੀਂ ਸਾਹਿਬ ਤੋਂ ਡਰਦੀ ਹੈਂ
ਅੱਠ ਚੁਗ਼ੱਤਾ ਗਏ ਦਿਨ ਥੋੜੇ ਕਿਉਂ ਪੈਰ ਉਪਠੇ ਫੜਦੀ ਹੈਂ
ਫ਼ਰੀਦ ਬਖ਼ਸ਼ ਸਮਝਾਵੇ ਤੈਨੂੰ ਕਿਉਂ ਔਖੀ ਹੋ ਕੇ ਮਰਦੀ ਹੈਂ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 18