ਜ ਜੁਦਾਈ ਤੇਰੀ ਜ਼ਾਲਮ

ਜ ਜੁਦਾਈ ਤੇਰੀ ਜ਼ਾਲਮ, ਰਾਤ ਦਿਨੀਂ ਅੱਠ ਸਾੜੇ ਨੀ
ਸਬਰ ਕਰਾਰ ਆਰਾਮ ਨਾ ਆਵੇ, ਘੱਤੇ ਜ਼ਾਲਮ ਸਿਫ਼ਤਾਂ ਨੀ
ਪੁਛਤਾਂ ਅੱਠੇ ਪਹਿਰ ਲਿਤਾੜੇ ਨੀ
ਫ਼ਰੀਦ ਬਖ਼ਸ਼ ਸਦਾ ਨਾਲ਼ ਤੁਸਾਡੇ ਲੱਗਿਆ ਹਸ਼ਰ ਦਿਹਾੜੇ ਨੀ

ਹਵਾਲਾ: ਸਾ ਹਰਫ਼ੀ, ਫ਼ਰੀਦ ਬਖ਼ਸ਼; ਅਪਣਾ ਅਮਰੀਕਾ 1914؛ ਸਫ਼ਾ 7