ਸਾਡੀ ਦਲ ਦੇ ਹੱਥ ਮੁਹਾਰ

ਸਾਡੀ ਦਲ ਦੇ ਹੱਥ ਮੁਹਾਰ
ਅਸੀ ਢੂੰਡਣ ਨਿਕਲੇ ਯਾਰ

ਅਸੀ ਹੱਸਦੇ ਫੁੱਲ ਗੁਲਾਬ
ਅਸੀ ਰੋਂਦੇ ਜ਼ਾਰੋ ਕਤਾਰ

ਸਾਡੀ ਜਿੱਤ ਦਾ ਰਾਜ਼ ਅਸਾਨ
ਅਸੀ ਕਦੀ ਨਾ ਮੰਨੀ ਹਾਰ

ਕੋਈ ਇਸ਼ਕ ਦਾ ਸ਼ੋਹ ਦਰਿਆ
ਅਸੀ ਢੱਠੇ ਅੱਧ ਵਿਚਕਾਰ

ਅਸੀ ਪੱਖੀ ਵਾਸ ਫ਼ਕੀਰ
ਸਾਡੇ ਰਸਤਿਆਂ ਵਿਚ ਮਜ਼ਾਰ