ਜੋ ਕਰਨੀ ਉਹੋ ਭਰਨੀ

ਸਾਰੀ ਹਯਾਤੀ ਕਰਦੇ ਰਹੇ ਅੰਦਾਜ਼ੇ ਆਪਣੀ ਕਰਨੀ ਦੇ
ਤਾਜ਼ੇ ਤਾਜ਼ੇ ਭੁਗਤੇ ਨੇਂ ਖ਼ਮਿਆਜ਼ੇ ਆਪਣੀ ਕਰਨੀ ਦੇ

ਕੈਦ ਉਮਰ ਦੀ ਕਿਸ ਪੱਥਰ ਦੇ ਵੀਰਾਨੇ ਵਿਚ ਕੱਟਣਾ ਵਾਂ
ਚਾਰੋਂ ਵੱਲੇ ਆਉਂਦੇ ਨੇਂ ਆਵਾਜ਼ੇ ਕਰਨੀ ਦੀਦ

ਅੱਖੀਂ ਪੱਟੀਆਂ ਬੰਨ੍ਹ ਛੱਡੀਆਂ ਤੇ ਕੰਨ ਸਵੀਟ ਕੇ ਫਿਰਦੇ ਰਹੇ
ਤੇਜ਼ ਹਵਾਵਾਂ ਨਾਲ਼ ਵੱਜਦੇ ਰਹੇ ਦਰਵਾਜ਼ੇ ਆਪਣੀ ਕਰਨੀ ਦੇ

ਆਪਣੇ ਘਰ ਵਿਚ ਮਿਟਾ ਘਟਾ ਸਾਰੇ ਜੀ ਰਲ ਕਰ ਗਏ ਕੱਠਾ
ਜਿੰਦਰੇ ਮਾਰ ਕੇ ਕਜ ਦਿੱਤੇ ਦਰਵਾਜ਼ੇ ਆਪਣੀ ਕਰਨੀ ਦੇ