ਹੱਸਦਿਆਂ ਹੋਈਆਂ ਕੁੱਝ ਨਹੀਂ ਲੱਭਣਾ ਪਾਵੇਂ ਫ਼ਿਕਰਾਂ ਹੋਰੀਂ
ਪੁੰਨ ਕਮਾ ਲੈ ਗ਼ੀਬਤ ਛੱਡ ਰੀਨਾਂ ਪਾਵੇਂ ਭੂ ਰੀਂ
ਗ਼ੀਬਤ ਪਾਰੋਂ ਰੱਬ ਵੀ ਰੁਕੇ ਉਹਦੀ ਹੱਦ ਨਾ ਤੋੜੀਂ

ਦੁੱਖ ਦੇ ਵੇਲੇ ਕੋਈ ਨਾ ਅੱਪੜੇ ਸੁਖ ਦੇ ਸਾਂਝੀ ਸਾਰੇ
ਜਿਸ ਤਨ ਲਾਗੇ ਸੋ ਤਨ ਜਾਣੇ ਝੂਠ ਗੱਲਾਂ ਕਿਸ ਕਾਰੇ
ਆਪਣੇ ਕਸਬੀਂ ਮੌਜ ਬਹਾਰਾਂ ਗ਼ੈਰਾਂ ਕਦ ਕਿੱਦਾ ਰੀਂ

ਚਾਲ ਚਲਿਤ੍ਰਾਂ ਕੌੜੇ ਯਾਰੀਂ ਫ਼ੈਜ਼ ਕਿਸੇ ਨਾ ਪਾਇਆ
ਭਿੰਨ ਕਮਾਨਾਂ ਸਾਹਿਬਾਨ ਜੇਕਰ ਮਿਰਜ਼ਾ ਜੱਟ ਮਰਵਾਇਆ
ਲੇਖ ਤੇ ਅਜ਼ਲੀਂ ਅੰਬਰੋਂ ਲੋਕਾ ਪਾਏ ਕਿਸੇ ਨਾ ਚੋਰੀਂ

ਮੈਂ ਤੇ ਚਾਕਰ ਮੁਰਸ਼ਦ ਆਪਣੇ ਖ਼ਸਮ ਵੀ ਉਹਨੂੰ ਜਾਨਾਂ
ਅਣ ਹਿਲਾ ਲੀਨ ਡਾਢੇ ਕਸਬੀਂ ਇੱਛਾ ਨਾ ਝੂਠੀਆਂ ਸ਼ਾਨਾਂ
ਕ੍ਰਿਸ਼ੀ ਨਿਮਾਣੇ ਤਾਂਗਾਂ ਮੁਰਸ਼ਦ ਤਾਂਗ ਨਾ ਕੋਈ ਹੋਰੀਂ