ਦੁੱਖਾਂ ਭਰੇ ਕਕਾਰੇ ਨੂੰ ਮੈਂ ਕੀ ਜਾਨਾਂ
ਦੁੱਖਾਂ ਭਰੇ ਕਕਾਰੇ ਨੂੰ ਮੈਂ ਕੀ ਜਾਨਾਂ
ਪਿਆਰ ਵਹਾਰ ਖ਼ਸਾਰੇ ਨੂੰ ਮੈਂ ਕੀ ਜਾਨਾਂ
ਪਿਆਰ ਦੇ ਥੀਂ ਵਿਚ ਭਾਵੇਂ ਜਾਣ ਕੇ ਆਇਆ ਵਾਂ
ਇਥੋਂ ਦੇ ਵਰਤਾਰੇ ਨੂੰ ਮੈਂ ਕੀ ਜਾਨਾਂ
ਅਣ ਝੁਕ ਹੋ ਕੇ ਅੱਖਾਂ ਤੈਨੂੰ ਤੱਕਿਆ ਏ
ਦੂਜੇ ਹੋਰ ਨਜ਼ਾਰੇ ਨੂੰ ਮੈਂ ਕੀ ਜਾਨਾਂ
ਹੋਰ ਕਿਸੇ ਦੇ ਬੂਹੇ ਤੇ ਮੈਂ ਕਿਉਂ ਜਾਵਾਂ
ਤੇਥੋਂ ਗ਼ੈਰ ਸਹਾਰੇ ਨੂੰ ਮੈਂ ਕੀ ਜਾਨਾਂ
ਪ੍ਰੀਤ ਦੇ ਦੀਵੇ ਬਲਦੇ ਰਹਿੰਦੇ ਹੰਝੂਆਂ ਨਾਲ਼
ਚਾਨਣ ਦੇ ਲਿਸ਼ਕਾਰੇ ਨੂੰ ਮੈਂ ਕੀ ਜਾਨਾਂ