ਮਰਹਮ ਕਿਥੋਂ ਲੱਭੇ ਜ਼ਖ਼ਮੀ ਸੋਚਾਂ ਦੀ

ਮਰਹਮ ਕਿਥੋਂ ਲੱਭੇ ਜ਼ਖ਼ਮੀ ਸੋਚਾਂ ਦੀ
ਲੂੰ ਲੂੰ ਦੇ ਵਿਚ ਪੀੜ ਏ ਗੁਜੀਆਂ ਚੌਕਾਂ ਦੀ

ਚੰਗੇ ਭਾਗਾਂ ਵਾਲੇ ਵਸਦੇ ਸਿੱਖਾਂ ਨਾਲ਼
ਸਾਡੇ ਹੱਥ ਲਕੀਰ ਏ ਤਿੱਖੀਆਂ ਨੋਕਾਂ ਦੀ

ਜੇ ਮੈਂ ਉਹਨੂੰ ਪਲਕਾਂ ਵਿਚ ਲੁਕਾਂਦਾ ਨਾਂ
ਰਹਿੰਦੀ ਗੱਲ ਅਧੂਰੀ ਮੇਰੀਆਂ ਲੋਚਾਂ ਦੀ

ਪਿਛਲੀ ਰਾਤੀਂ ਜਿਹਨਾਂ ਯਾਰ ਮਨਾਏ ਨਾਂ
ਸੱਸੀ ਵਾਂਗੂੰ ਲੱਭਣ ਝੋਕ ਬਲੋਚਾਂ ਦੀ

ਹਵਾਲਾ: ਡੂੰਘੇ ਸੂਤਰ, ਗ਼ੁਲਾਮ ਫ਼ਰੀਦ ਸ਼ੌਕਤ; ਸਾਹੀਵਾਲ ਪ੍ਰਿੰਟਿੰਗ ਪ੍ਰੈੱਸ 1996؛ ਸਫ਼ਾ 51 ( ਹਵਾਲਾ ਵੇਖੋ )