ਮੈਨੂੰ ਕਮਲਿਆਂ ਕਰਕੇ ਵੀ ਉਹ ਨਹੀਂ ਰੁਕਦਾ
ਮੈਨੂੰ ਕਮਲਿਆਂ ਕਰਕੇ ਵੀ ਉਹ ਨਹੀਂ ਰੁਕਦਾ
ਲੱਖ ਲੁਕਾਵਾਂ ਮੈਥੋਂ ਰੌਣਾ ਨਹੀਂ ਲੁਕਦਾ
ਮੈਨੂੰ ਕਦੀ ਵੀ ਬਾਰ ਨਾ ਉਹਦੇ ਜ਼ੁਲਮਾਂ ਤੇ
ਉਹ ਵੀ ਬਾਰ ਵਫ਼ਾ ਮੇਰੀ ਤੋਂ ਨਹੀਂ ਚੁੱਕਦਾ
ਅੱਖਾਂ ਦੇ ਵਿਚ ਹੰਝੂ ਗੁੱਝੀ ਗੱਲ ਦੱਸਣ
ਹਿਜਰ ਨਦੀ ਦਾ ਪਾਣੀ ਵੇਖੋ ਨਹੀਂ ਸਕਦਾ
ਉਹਦੇ ਗ਼ਮ ਦੀ ਪਤਝੜ ਵੱਧ ਬਹਾਰਾਂ ਤੋਂ
ਦੁੱਖ ਹਨੇਰੀਆਂ ਸੂਹਾ ਲਾਂਗਾ ਮੈਂ ਨਹੀਂ ਮੁਕਦਾ