ਤੇਰੇ ਵਾਂਗੂੰ ਤਾਣੇ ਦਿਲ ਤੇ ਲਗਦੇ ਨੇਂ

ਤੇਰੇ ਵਾਂਗੂੰ ਤਾਣੇ ਦਿਲ ਤੇ ਲਗਦੇ ਨੇਂ
ਨੈਣ ਅਸਾਡੇ ਰੋਵਣ ਤੋਂ ਨਾਂ ਰੱਜਦੇ ਨੇਂ

ਦੁੱਖਾਂ ਦੇ ਜੋ ਸਾਂਝੀ ਸੱਜਣ ਉਹ ਹੁੰਦੇ
ਭੀੜ ਪਵੇ ਤਾਂ ਬਹੁਤੇ ਰਾਹੇ ਛੱਡ ਦੇ ਨੇਂ

ਆਸ ਕੀ ਰੱਖਣੀ ਝੱਲਿਆ ਉਨ੍ਹਾਂ ਬੱਦਲਾਂ ਤੇ
ਵਸਣ ਤੋਂ ਪਹਿਲਾਂ ਈ ਜਿਹੜੇ ਗੱਜਦੇ ਨੇਂ

ਆਕਾ ਜੇ ਘਰ ਹੋਵੇ ਹੋ ਕੋਈ ਸਾਕ ਭਰਾ
ਘਰ ਗ਼ਰੀਬ ਦੇ ਸੱਖਣੇ ਭਾਂਡੇ ਭੱਜਦੇ ਨੇਂ

ਸੁਥਰੇ ਮਾਸ ਸ਼ਿਕਾਰ ਸੀ ਕੀਤੇ ਸ਼ੇਰਾਂ ਨੇਂ
ਗਿੱਦੜ ਬੱਲੇ ਲੌ ਮਟਰ ਖਾ ਖਾ ਰੱਜਦੇ ਨੇਂ

ਦਿਲ ਵਿਚ ਰੁਝਿਆ ਪਿਆਰ ਨਾ ਹੋਵੇ ਬੰਦਿਆਂ ਨਾਲ਼
ਕਹੀਆਂ ਹੱਜ ਜ਼ਕਵਾਤਾਂ ਨੀਂ ਕੀ ਸਿਜਦੇ ਨੇਂ

ਸ਼ਰਮ ਹਯਾ ਦੀ ਚਾਦਰ ਜਿਨ੍ਹਾਂ ਲਾਹ ਛੱਡੀ
ਸਿਹਰੇ ਉਨ੍ਹਾਂ ਚਿਹਰਿਆਂ ਤੇ ਨਾ ਫੱਬਦੇ ਨੇਂ

ਮੰਦਾ ਚੰਗਾ ਹਰ ਤੋਂ ਲੁਕ ਕੇ ਕੀਤੀ ਜਾ
ਲੋਕੀ ਸ਼ੌਕਤ ਤੇਰੇ ਐਬ ਨਾ ਕੱਜਦੇ ਨੇਂ

ਹਵਾਲਾ: ਡੂੰਘੇ ਸੂਤਰ, ਗ਼ੁਲਾਮ ਫ਼ਰੀਦ ਸ਼ੌਕਤ; ਸਾਹੀਵਾਲ ਪ੍ਰਿੰਟਿੰਗ ਪ੍ਰੈੱਸ 1996؛ ਸਫ਼ਾ 27 ( ਹਵਾਲਾ ਵੇਖੋ )