ਬੇਕਦਰਾਂ ਦੇ ਅੱਗੇ ਦੁੱਖੜੇ ਫੋਲੀਂ ਨਾਂ

ਬੇਕਦਰਾਂ ਦੇ ਅੱਗੇ ਦੁੱਖੜੇ ਫੋਲੀਂ ਨਾਂ
ਮੋਤੀਆਂ ਵਰਗੇ ਹੰਝੂ ਮਿੱਟੀ ਰੋਲੀਂ ਨਾਂ

ਆਪਣੇ ਵਰਗਾ ਝੱਲਾ ਜੇ ਕੋਈ ਲੱਭ ਜਾਵੇ
ਸੰਨ ਲੈ ਕੁੱਝ ਸੁਣਾ ਲੈ ਵੱਧ ਕੇ ਬੋਲੀਂ ਨਾਂ

ਸੁੱਚਾ ਪਿਆਰ ਕਰਨ ਦਾ ਜਿਹਨਾਂ ਵੱਲ ਦੱਸਿਆ
ਕਦੇ ਵੀ ਉਨ੍ਹਾਂ ਅੱਗੇ ਉੱਚਾ ਬੋਲੀਂ ਨਾਂ

ਦਿਲ ਦੇ ਹੱਥੋਂ ਜਿਹੜੀਆਂ ਗੰਢਾਂ ਪੇ ਜਾਵਣ
ਦੰਦਾਂ ਨਾਲ਼ ਕਦੇ ਵੀ ਸੱਜਣਾਂ ਖੁੱਲੇਂ ਨਾਂ

ਹਵਾਲਾ: ਡੂੰਘੇ ਸੂਤਰ, ਗ਼ੁਲਾਮ ਫ਼ਰੀਦ ਸ਼ੌਕਤ; ਸਾਹੀਵਾਲ ਪ੍ਰਿੰਟਿੰਗ ਪ੍ਰੈੱਸ 1996؛ ਸਫ਼ਾ 79 ( ਹਵਾਲਾ ਵੇਖੋ )