See this page in :
ਵੇਲ਼ਾ ਵਿਚ ਉਡੀਕ ਗੁਜ਼ਾਰੀ ਜਾਣੇ ਹਾਂ
ਖ਼ਵਾਬਾਂ ਵਿਚ ਮਹਿਲ ਉਸਾਰੀ ਜਾਣੇ ਹਾਂ
ਅੱਖਾਂ ਖੁੱਲੀਆਂ ਰੱਖੀਆਂ ਸੀ ਪੋ ਫਟਣ ਤੀਕ
ਸੌਂ ਕੇ ਸਾਰੇ ਦੁੱਖ ਵਸਾਰੀ ਜਾਣੇ ਹਾਂ
ਭਾਗਾਂ ਵਾਲੇ ਰੱਜ ਹੰਢਾਣ ਹਯਾਤੀ ਨੂੰ
ਚੰਗੀ ਮੰਦੀ ਜਿਵੇਂ ਗੁਜ਼ਾਰੀ ਜਾਣੇ ਹਾਂ
ਉਹਨੂੰ ਕੋਲ਼ ਬਹਾ ਕੇ ਫੇਰ ਵੀ ਉਸੇ ਨੂੰ
ਬੇਵੱਸ ਹੋ ਕੇ ਵੇਖ ਪੁਕਾਰੀ ਜਾਣੇ ਹਾਂ
ਜੰਨਤ ਦੋਜ਼ਖ਼ ਵੇਖਣ ਲਈ ਪੰਧ ਕੀਤਾ ਏ
ਕਰਮਾਂ ਛੇਤੀ ਛੇਤੀ ਮਾਰੀ ਜਾਣੇ ਹਾਂ
ਰੀਝਾਂ ਨਾਲ਼ ਸੀ ਰਾਖੀ ਕਰਨੀ ਕਲੀਆਂ ਦੀ
ਮੋਤੀ ਘੱਟੇ ਵਿਚ ਖਿਲਾਰੀ ਜਾਣੇ ਹਾਂ
ਪਿਆਰ ਦੀ ਬਾਜ਼ੀ ਜਿਤਨੀ ਸ਼ੌਕਤ ਔਖੀ ਏ
ਜਿੱਤਣ ਦਾ ਸੀ ਧਰਕਾ ਹਾਰੀ ਜਾਣੇ ਹਾਂ
ਗ਼ੁਲਾਮ ਫ਼ਰੀਦ ਸ਼ੌਕਤ ਦੀ ਹੋਰ ਕਵਿਤਾ
- ⟩ ਅਪਣਾ ਮਿਲ ਹਮੇਸ਼ਾ ਆਪੇ ਈ ਲਾਂਦੇ ਰਹੇ
- ⟩ ਕਦੇ ਅਸਾਡੇ ਨਾਲ਼ ਪ੍ਰੇਤਾਂ ਲਾ ਕੇ ਵੇਖ
- ⟩ ਕੁੱਝ ਦਰਦ ਪੁਰਾਣੇ ਹੋਰ ਵੀ ਨੇਂ
- ⟩ ਜੀ ਡਰਦਾ ਏ ਰਸ ਗਈਆਂ ਤਕਦੀਰਾਂ ਤੋਂ
- ⟩ ਤੇਰੇ ਵਾਂਗੂੰ ਤਾਣੇ ਦਿਲ ਤੇ ਲਗਦੇ ਨੇਂ
- ⟩ ਦੁੱਖਾਂ ਭਰੇ ਕਕਾਰੇ ਨੂੰ ਮੈਂ ਕੀ ਜਾਨਾਂ
- ⟩ ਧੁੱਪਾਂ ਲੌਵਾਂ ਹੱਸ ਕੇ ਜਿਹੜੇ ਸੂਹਾ ਜਾਂਦੇ
- ⟩ ਬੇਕਦਰਾਂ ਦੇ ਅੱਗੇ ਦੁੱਖੜੇ ਫੋਲੀਂ ਨਾਂ
- ⟩ ਮਰਹਮ ਕਿਥੋਂ ਲੱਭੇ ਜ਼ਖ਼ਮੀ ਸੋਚਾਂ ਦੀ
- ⟩ ਮੈਨੂੰ ਕਮਲਿਆਂ ਕਰਕੇ ਵੀ ਉਹ ਨਹੀਂ ਰੁਕਦਾ
- ⟩ ਗ਼ੁਲਾਮ ਫ਼ਰੀਦ ਸ਼ੌਕਤ ਦੀ ਸਾਰੀ ਕਵਿਤਾ