ਹੁਸਨ ਰੋਵਣ ਸਭ ਬਖੇੜੇ ਇਕੋ ਜਿਹੇ
ਹੁਸਨ ਰੋਵਣ ਸਭ ਬਖੇੜੇ ਇਕੋ ਜਿਹੇ
ਰੰਗ ਬਰੰਗੇ ਰਾਗ ਨੇਂ ਦੋਹੜੇ ਇਕੋ ਜਿਹੇ
ਵੱਖੋ ਅੱਖ ਲਕੀਰਾਂ ਹਰ ਇਕ ਹੱਥ ਦੀਆਂ
ਧੱਕੇ ਖਾਣ ਗ਼ਰੀਬ ਵਿਚਾਰੇ ਇਕੋ ਜਿਹੇ
ਇਕੋ ਜਿਹੀ ਕਹਾਣੀ ਉੱਜੜਿਆਂ ਝੋਕਾਂ ਦੀ
ਪਿਆਰ ਦੇ ਬਾਝੋਂ ਸੱਖਣੇ ਵੀੜ੍ਹੇ ਇਕੋ ਜਿਹੇ
ਹੰਝੂ ਵਗਦੇ ਯਾ ਵਗਦਾ ਦਰਿਆ ਹੋਵੇ
ਦੇਖ ੰਿਝਹ ਕੇ ਦੋਵੇਂ ਡੂੰਘੇ ਇਕੋ ਜਿਹੇ