ਖ਼ੈਰ ਚਾਹਨਾ ਵਾਂ ਸ਼ਰ ਦੀ ਮੈਨੂੰ ਲੋੜ ਨਹੀਂ

ਖ਼ੈਰ ਚਾਹਨਾ ਵਾਂ ਸ਼ਰ ਦੀ ਮੈਨੂੰ ਲੋੜ ਨਹੀਂ
ਦੁੱਖਾਂ ਭਰੇ ਨਗਰ ਦੀ ਮੈਨੂੰ ਲੋੜ ਨਹੀਂ

ਵੇਲੇ ਨੂੰ ਮੈਂ ਆਪਣੇ ਰੰਗ ਵਿਚ ਰੰਗਿਆ ਏ
ਕਿਸੇ ਦੀ ਸ਼ਾਮ ਸਹਿਰ ਦੀ ਮੈਨੂੰ ਲੋੜ ਨਹੀਂ

ਹਿਜਰ ਦਾ ਗਜਾ ਤਾਪ ਏ ਮੇਰੀ ਕਿਸਮਤ ਵਿਚ
ਕੂੜੇ ਚਾਰਾ ਗੁਰ ਦੀ ਮੈਨੂੰ ਲੋੜ ਨਹੀਂ

ਜੀਂਦਾ ਦਲ ਕਿਸੇ ਦਾ ਦਰਦ ਪਛਾਣੇ ਨਾ
ਇਹੋ ਜਿਹੇ ਦਿਲਬਰ ਦੀ ਮੈਨੂੰ ਲੋੜ ਨਹੀਂ

ਜਿਸਦੇ ਕੀਤੀਆਂ ਹੱਥਾਂ ਵਿਚ ਹੱਥਕੜੀਆਂ ਪੈਣ
ਇਹੋ ਜਿਹੇ ਹੁਨਰ ਦੀ ਮੈਨੂੰ ਲੋੜ ਨਹੀਂ

ਆਪਣੀ ਮਰਜ਼ੀ ਜਾਗੀਏ ਭਵੇਂ ਸੋ ਜਾਈਏ
ਗ਼ੈਰ ਦੇ ਰੋਅਬ ਅਸਰ ਦੀ ਮੈਨੂੰ ਲੋੜ ਨਹੀਂ

ਛੱਪਰ ਝੁੱਗੀ ਢਾਰਾ ਕੋਈ ਲੱਭਣਾ ਵਾਂ
ਲੰਮੇ ਚੌੜੇ ਘਰ ਦੀ ਮੈਨੂੰ ਲੋੜ ਨਹੀਂ

ਪਿਆਰ ਤੇ ਆਪਣੀ ਮਰਜ਼ੀ ਲੱਭਦਾ ਸ਼ੌਕਤ
ਗ਼ੈਰਾਂ ਨਾਲ਼ ਸਫ਼ਰ ਦੀ ਮੈਨੂੰ ਲੋੜ ਨਹੀਂ

ਹਵਾਲਾ: ਡੂੰਘੇ ਸੂਤਰ, ਗ਼ੁਲਾਮ ਫ਼ਰੀਦ ਸ਼ੌਕਤ; ਸਾਹੀਵਾਲ ਪ੍ਰਿੰਟਿੰਗ ਪ੍ਰੈੱਸ 1996؛ ਸਫ਼ਾ 63 ( ਹਵਾਲਾ ਵੇਖੋ )