ਕੁੱਝ ਦਰਦ ਪੁਰਾਣੇ ਹੋਰ ਵੀ ਨੇਂ
ਕੁੱਝ ਦਰਦ ਪੁਰਾਣੇ ਹੋਰ ਵੀ ਨੇਂ
ਕੁੱਝ ਸਮੇ ਸੁਹਾਣੇ ਹੋਰ ਵੀ ਨੇਂ
ਮੈਂ ਕਲਾ ਨਹੀਂ ਕਮਲਾ ਹੋਇਆ
ਮੇਰੇ ਜਿਹੇ ਦਿਵਾਨੇ ਹੋਰ ਵੀ ਨੇਂ
ਕੀ ਹੋਇਆ ਮੈਨੂੰ ਲੁੱਟਿਆ ਤੋਂ
ਮੇਰੇ ਕੋਲ਼ ਖ਼ਜ਼ਾਨੇ ਹੋਰ ਵੀ ਨੇਂ
ਤੂੰ ਸੱਚੀ ਗੱਲ ਤੋਂ ਕਿਉਂ ਰੁੱਸਿਆ
ਰੁਸਨੇ ਦੇ ਬਹਾਨੇ ਹੋਰ ਵੀ ਨੇਂ
ਮੈਖ਼ਾਨੇ ਭਾਵੇਂ ਉਜੜ ਗਏ
ਪੀਵਣ ਦੇ ਟਿਕਾਣੇ ਹੋਰ ਵੀ ਨੇਂ
ਤੂੰ ਆਪਣੇ ਆਪ ਨੂੰ ਕੀ ਸਮਝੀਂ
ਇਥੇ ਲੋਕ ਸਿਆਣੇ ਹੋਰ ਵੀ ਨੇਂ
ਚਾ ਤੇਰਾ ਹੋਰ ਵੀ ਕਈਆਂ ਨੂੰ
ਹੱਕਦਾਰ ਨਿਮਾਣੇ ਹੋਰ ਵੀ ਨੇਂ
ਤੇਰੀ ਕਾਲ਼ੀ ਜ਼ੁਲਫ਼ ਦੇ ਕੈਦੀ ਲਈ
ਕੁੱਝ ਬਣਦੀ ਖ਼ਾਨੇ ਹੋਰ ਵੀ ਨੇਂ
ਤੈਨੂੰ ਵੇਖੀਆਂ ਅੱਖਾਂ ਨੂੰ ਰਿਜਨ
ਮੇਰੇ ਖ਼ਾਬ ਸੁਹਾਣੇ ਹੋਰ ਵੀ ਨੇਂ