ਏਨੀ ਨਾ ਮਜਬੂਰੀ ਪਾ

ਏਨੀ ਨਾ ਮਜਬੂਰੀ ਪਾ
ਸਹਿਜੇ ਸਹਿਜੇ ਦੂਰੀ ਪਾ

ਦੋਵੇਂ ਮਹਿਕਣ ਲੱਗ ਜਾਣਗੇ
ਸਾਹਵਾਂ ਦੀ ਕਸਤੂਰੀ ਪਾ

ਕਿੰਨੇ ਸੁਫ਼ਨੇ ਵੇਖਾਂ ਮੈਂ
ਬੋਹਝੇ ਵਿਚ ਮਜ਼ਦੂਰੀ ਪਾ

ਵਿਚ ਸ਼ਰੀਕਾਂ ਬੈਠਾ ਵਾਂ
ਰੱਬਾ। ਮੇਰੀ ਪੂਰੀ ਪਾ

ਕੱਲ੍ਹ ਨੂੰ ਔਖਾ ਹੋਵੇਂਗਾ
ਆਪਣੇ ਆਪ ਨੂੰ ਘੂਰੀ ਪਾ

ਗੌਹਰ ਖ਼ੈਰਾਂ ਲੱਭਦਾ ਐਂ?
ਜਾ ਪਖਵਾਂ ਨੂੰ ਚੋਰੀ ਪਾ