बदलदी सोच ही रहनदी में बंदा आम हाँ यारो

ਬਦਲਦੀ ਸੋਚ ਹੀ ਰਹਿੰਦੀ ਮੈਂ ਬੰਦਾ ਆਮ ਹਾਂ ਯਾਰੋ
ਚਲੋ ਏਨਾ ਵੀ ਚੰਗਾ ਬਦ ਨਹੀਂ ਬਦਨਾਮ ਹਾਂ ਯਾਰੋ

ਕਿਸੇ ਦੇ ਹੋਠਾਂ ਦੀ ਚਰਚਾ ਕਿਸੇ ਦੇ ਮਨ ਚਿ ਹਾਂ ਦਿਸਦਾ
ਭੁਲਾਏ ਜੋ ਨਹੀਂ ਭੁੱਲਦਾ ਮੈਂ ਐਸਾ ਨਾਮ ਹਾਂ ਯਾਰੋ

ਜੋ ਮੇਰੇ ਕੋਲ਼ ਬਹਿੰਦੇ ਨੇ ਤੇ ਸੰਗਤ ਮਾਣਦੇ ਮੇਰੀ
ਮੁਹੱਬਤ ਦਾ ਉਨ੍ਹਾਂ ਦੇ ਵਾਸਤੇ ਮੈਂ ਜਾਮ ਹਾਂ ਯਾਰੋ

ਉਹ ਮੇਰੇ ਪਿੰਡ ਦੇ ਵਾਸੀ ਮਗਰ ਅਣਜਾਣ ਮੇਰੇ ਤੋਂ
ਉਨ੍ਹਾਂ ਦੇ ਵਾਸਤੇ ਮੈਂ ਜਿਸ ਤਰ੍ਹਾਂ ਗੁਮਨਾਮ ਹਾਂ ਯਾਰੋ

ਬੜੇ ਪਰਖੇ ਪਛਾਣੇ ਲੋਕ ਦੁਨੀਆ ਵੀ ਬੜੀ ਦੇਖੀ
ਮਗਰ ਖ਼ੁਦ ਨੂੰ ਪਛਾਨਣ ਤੋਂ ਅਜੇ ਨਾਕਾਮ ਹਾਂ ਯਾਰੋ

ਬੇਗਾਨੇ ਘਰ ਚ ਆ ਕੇ ਅਪਣਾ ਘਰ ਆਉਂਦਾ ਹੀਆ
ਉਦਾਸੀ ਸਾ ਨਹੀਂ ਹੁੰਦੀ ਬੜਾ ਉਪਰਾਮ ਹਾਂ ਯਾਰੋ