ਨਜ਼ਰ ਨੂੰ ਕਿਸ ਤਰ੍ਹਾਂ ਪੜ੍ਹਨਾ ਜਿਹਨਾਂ ਨੂੰ ਜਾਣਕਾਰੀ ਹੈ

ਨਜ਼ਰ ਨੂੰ ਕਿਸ ਤਰ੍ਹਾਂ ਪੜ੍ਹਨਾ ਜਿਹਨਾਂ ਨੂੰ ਜਾਣਕਾਰੀ ਹੈ
ਦਿਲਾਂ ਨੂੰ ਸਮਝਣੇ ਦੀ ਵੀ ਉਨ੍ਹਾਂ ਨੂੰ ਜਾਣਕਾਰੀ ਹੈ

ਕਹਾਉਣ ਖ਼ੁਦ ਨੂੰ ਚਾਤਰ ਪਰ ਅਸਾਂ ਨੂੰ ਸਮਝਦੇ ਮੂਰਖ
ਅਸੀਂ ਕੀ ਹਾਂ ਤੇ ਉਹ ਕੀ ਨੇ? ਅਸਾਂ ਨੂੰ ਜਾਣਕਾਰੀ ਹੈ

ਗੁਜ਼ਰਨਾ ਰਾਤ ਵੇਲੇ ਵੀ ਕਦੇ ਮੁਮਕਿਨ ਨਹੀਂ ਹੋਣਾ
ਉਨ੍ਹਾਂ ਸਾਰੇ ਦਰਾਂ ਦੀ ਪਾਸਬਾਂ ਨੂੰ ਜਾਣਕਾਰੀ ਹੈ

ਉਹ ਬੈਠੇ ਸਾਮ੍ਹਣੇ ਲੇਕਿਨ ਚਲਾਵਨਦੇ ਤੀਰ ਨੇ ਗੁੱਝੇ
ਉਹ ਕੀ ਨੇ ਸੋਚਦੇ ਸਾਡੇ ਦਿਲਾਂ ਨੂੰ ਜਾਣਕਾਰੀ ਹੈ

ਨਹੀਂ ਲੱਗਣਾ ਪਤਾ ਇਸ ਸ਼ਹਿਰ ਵਿਚ ਗੂੜ੍ਹਾ ਹਨੇਰਾ ਹੈ
ਭੁਲੇਖਾ ਹੈ ਮਗਰ ਉਸ ਆਸਮਾਂ ਜਾਣਕਾਰੀ ਹੀਏ

ਖਿਲਾਰੀ ਚੁਗ ਸੀ ਜਾਂ ਵਰਤਿਆ ਹਥਿਆਰ ਕੋਈ ਹੋਰ?
ਪਰਿੰਦਾ ਕਿਸ ਤਰ੍ਹਾਂ ਮਰਿਆ? ਤੁਹਾਨੂੰ ਜਾਣਕਾਰੀ ਹੈ

ਦਿਲਾਂ ਵਿਚ ਥਰਥਰਾਹਟ ਸੀ ਕਿਹੋ ਵਿਚ ਸਰਸਰਾਹਟ ਸੀ
ਉਹ ਬੋਸੇ ਲਰਜ਼ਦੇ ਸੀ ਕਿਉਂ? ਲਬਾਂ ਨੂੰ ਜਾਣਕਾਰੀ ਹੈ