ਗੱਲ ਸੁਣ ਚੱਪਣਾ

ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ
ਵੱਡਿਆਂ ਵਡੇਰਿਆਂ ਦਾ
ਜ਼ਾਲਮਾਂ ਲੁਟੇਰਿਆਂ ਦਾ
ਛੱਡ ਨਾਂ ਜਪਣਾ
ਗੱਲ ਸੁਣ ਚੱਪਣਾ!
ਰਾਜ ਲਿਆ ਅਪਣਾ

ਗੋਰੇ ਚਿੱਟੇ ਸਾਬਾਂ ਕੋਲੋਂ
ਕਾਲਿਆਂ ਨਵਾਬਾਂ ਕੋਲੋਂ
ਬਚ ਇਨ੍ਹਾਂ ਅਜ਼ਾਬਾਂ ਕੋਲੋਂ
ਨਈਂ ਤਾਂ ਤੈਨੂੰ ਮੁੱਦਤਾਂ
ਪਵੇ ਗਾ ਕਲ਼ੱਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ

ਸਿਰਾਂ ਦਿਆਂ ਪੋਤਿਆਂ ਨੇ
ਪੋਤਿਆਂ ਪੜੋਤਿਆਂ ਨੇ
ਰੀਗਨਾਂ ਦੇ ਤੋਤਿਆਂ ਨੇ

ਕੁੱਝ ਤੈਨੂੰ ਦਿਤਾ ਵੀ
ਐਂਵੇਂ ਪਿਆ ਟੱਪਣਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ

ਬੰਦੇ ਨਹੀਂ ਇਹ ਪਿਆਰ ਦੇ
ਐਂਵੇਂ ਤੈਨੂੰ ਚਾਰਦੇ
ਝੂਟ ਪਏ ਮਾਰਦੇ
ਹੋਸ਼ ਕਰ ਪਾਗਲਾ
ਚੱਲ, ਪਾ, ਖੱਪ ਨਾ
ਗੱਲ ਸੁਣ ਚੱਪਣਾ
ਰਾਜ ਲਿਆ ਅਪਣਾ

ਹਵਾਲਾ: ਰਾਤ ਕੁਲੈਹਣੀ, ਹਬੀਬ ਜਾਲਬ; ਜਾਲਬ ਪਬਲੀਕੇਸ਼ਨਜ਼ ਕਰਾਚੀ; ਸਫ਼ਾ 69 ( ਹਵਾਲਾ ਵੇਖੋ )